Connect with us

ਪੰਜਾਬੀ

ਖੰਨਾ ‘ਚ 72.30 ਫ਼ੀਸਦੀ ਹੋਇਆ ਮਤਦਾਨ

Published

on

In Khanna, the turnout was 72.30 per cent

ਖੰਨਾ : ਹਲਕਾ ਖੰਨਾ ‘ਚ ਵਿਧਾਨ ਸਭਾ ਚੋਣਾਂ ਐਤਵਾਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈਆਂ। ਇਸ ਦੌਰਾਨ ਕਿਧਰੇ ਕੋਈ ਅਣਸੁਖਾਵੀਂ ਘਟਨਾ ਤੋਂ ਵੀ ਬਚਾਅ ਰਿਹਾ। ਵਿਧਾਨ ਸਭਾ ਹਲਕਾ ਖੰਨਾ ‘ਚ ਕੁੱਲ 10 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ‘ਚ ਬੰਦ ਕਰ ਦਿੱਤੀ ਗਈ।

ਸਵੇਰੇ ਤੋਂ ਲੈ ਕੇ ਸ਼ਾਮ 6 ਵਜੇ ਤਕ ਚੱਲੀ ਪੋਿਲੰਗ ਦੌਰਾਨ ਇਲਾਕੇ ਦੇ 171622 ਵੋਟਰਾਂ ‘ਚੋਂ 124031 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। 72.30 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਵੋਟਰਾਂ ਨੇ ਘਰਾਂ ‘ਚੋਂ ਨਿਕਲ ਕੇ ਆਪਣੀ ਵੋਟ ਪਾਉਣ ਲਈ ਸਵੇਰੇ ਰਫ਼ਤਾਰ ਕੁਝ ਘੱਟ ਰਹੀ।

ਵੋਟਾਂ ਪਾਉਣ ਆਏ ਵੋਟਰਾਂ ਨੂੰ ਕੋਰੋਨਾ ਤੋਂ ਬਚਾਅ ਲਈ ਵੀ ਸਖ਼ਤ ਪ੍ਰਬੰਧ ਕੀਤੇ ਗਏ ਸਨ। ਵੋਟਰਾਂ ਨੂੰ ਚੋਣ ਅਮਲੇ ਵੱਲੋਂ ਮਾਸਕ ਵੰਡੇ ਤੇ ਸੈਨੇਟਾਈਜਰ ਦੀ ਵਰਤੋਂ ਵੀ ਕੀਤੀ ਗਈ। ਵੋਟਾਂ ਪਾਉਣ ਲਈ ਤੁਰਨ ਤੋਂ ਅਸਮਰੱਥ ਕਈ ਬਜ਼ੁਰਗ ਆਪਣੇ ਪਰਿਵਾਰਕ ਮੈਂਬਰਾਂ ਨਾਲ ਵ੍ਹੀਲ ਚੇਅਰ ‘ਤੇ ਵੋਟ ਪਾਉਣ ਆਏ।

ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਲਈ ਕੁੱਲ 171622 ਵੋਟਰਾਂ ‘ਚੋਂ 90067 ਪੁਰਸ਼, 81551 ਅੌਰਤਾਂ ਤੇ 4 ਟ੍ਾਂਸਜੈਂਡਰ ਵੋਟਰ ਸਨ। ਸ਼ੋ੍ਮਣੀ ਅਕਾਲੀ ਦਲ ਤੇ ਬਸਪਾ ਦੀ ਉਮੀਦਵਾਰ ਬੀਬੀ ਜਸਦੀਪ ਕੌਰ ਯਾਦੂ, ਕਾਂਗਰਸ ਦੇ ਗੁਰਕੀਰਤ ਕੋਟਲੀ, ਭਾਰਤੀ ਜਨਤਾ ਪਾਰਟੀ ਦੇ ਗੁਰਪ੍ਰਰੀਤ ਸਿੰਘ ਭੱਟੀ, ਆਪ ਆਦਮੀ ਪਾਰਟੀ ਦੇ ਤਰੁਣਪ੍ਰਰੀਤ ਸਿੰਘ ਸੋਂਦ, ਅਕਾਲੀ ਦਲ ਅੰਮਿ੍ਤਸਰ ਤੋਂ ਪਰਮਜੀਤ ਸਿੰਘ ਰਿੰਕਾ, ਸੰਯੂਕਤ ਸਮਾਜ ਮੋਰਚਾ ਤੋਂ ਸੁਖਵੰਤ ਸਿੰਘ ਟਿੱਲੂ ਸਮੇਤ ਕੁੱਲ 10 ਉਮੀਦਵਾਰ ਵੀ ਕਿਸਮਤ ਅਜਮਾ ਰਹੇ ਹਨ।

Facebook Comments

Trending