Connect with us

ਪੰਜਾਬ ਨਿਊਜ਼

PGI ਚੰਡੀਗੜ੍ਹ ‘ਚ OPD ਦਾ ਸਮਾਂ ਵਧਿਆ, ਮਰੀਜ਼ ਸਵੇਰੇ 8 ਤੋਂ 10 ਵਜੇ ਤੱਕ ਬਣਵਾ ਸਕਣਗੇ ਕਾਰਡ

Published

on

OPD time extended at PGI Chandigarh, patients will be able to make cards from 8 am to 10 am

ਚੰਡੀਗੜ੍ਹ : ਪੀਜੀਆਈ ਚੰਡੀਗੜ੍ਹ ਨੇ ਮਰੀਜ਼ਾਂ ਨੂੰ ਰਾਹਤ ਦਿੰਦੇ ਹੋਏ ਹੁਣ ਓਪੀਡੀ ਦਾ ਸਮਾਂ ਇਕ ਘੰਟਾ ਵਧਾ ਦਿੱਤਾ ਹੈ। ਪਹਿਲਾਂ ਓਪੀਡੀ ‘ਚ ਆਉਣ ਵਾਲੇ ਮਰੀਜ਼ਾਂ ਲਈ ਰਜਿਸਟ੍ਰੇਸ਼ਨ ਦਾ ਸਮਾਂ ਸਵੇਰੇ 8 ਵਜੇ ਤੋਂ ਸਵੇਰੇ 9 ਵਜੇ ਤਕ ਸੀ। ਹੁਣ ਇਹ ਸਮਾਂ ਸਵੇਰੇ 8 ਵਜੇ ਤੋਂ ਬਦਲ ਕੇ 10 ਵਜੇ ਕਰ ਦਿੱਤਾ ਗਿਆ ਹੈ। ਓ.ਪੀ.ਡੀ. ਦਾ ਸਮਾਂ ਵਧਾਉਣ ਦੀ ਨਵੀਂ ਪ੍ਰਣਾਲੀ ਅੱਜ ਤੋਂ ਲਾਗੂ ਕਰ ਦਿੱਤੀ ਗਈ ਹੈ।

ਪੀਜੀਆਈ ਪ੍ਰਸ਼ਾਸਨ ਨੇ ਇਹ ਫੈਸਲਾ ਕੋਰੋਨਾ ਇਨਫੈਕਟਿਡ ਮਾਮਲਿਆਂ ਦੀ ਘਟਦੀ ਗਿਣਤੀ ਦੇ ਮੱਦੇਨਜ਼ਰ ਲਿਆ ਹੈ। ਪੀਜੀਆਈ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋਫੈਸਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਕ ਘੰਟੇ ਤਕ ਚੱਲੀ ਓਪੀਡੀ ਦੀ ਰਜਿਸਟ੍ਰੇਸ਼ਨ ‘ਚ ਸਿਰਫ਼ ਛੇ ਹਜ਼ਾਰ ਦੇ ਕਰੀਬ ਮਰੀਜ਼ ਹੀ ਆਪਣੇ ਓਪੀਡੀ ਕਾਰਡ ਬਣਵਾ ਪਾਉਂਦੇ ਸੀ। ਓਪੀਡੀ ਦਾ ਸਮਾਂ ਵਧਾਉਣ ਨਾਲ ਮਰੀਜ਼ਾਂ ਨੂੰ ਇਸ ਦਾ ਲਾਭ ਮਿਲੇਗਾ।

ਪੀਜੀਆਈ ਨੇ ਓਪੀਡੀ ਦੇ ਨਾਲ-ਨਾਲ ਟੈਲੀਕੰਸਲਟੇਸ਼ਨ ਸਰਵਿਸ ਦਾ ਸਮਾਂ ਵੀ ਬਦਲ ਦਿੱਤਾ ਹੈ। ਟੈਲੀਕੰਸਲਟੇਸ਼ਨ ਰਾਹੀਂ ਡਾਕਟਰਾਂ ਤੋਂ ਇਲਾਜ ਤੇ ਸਲਾਹ ਲੈਣ ਲਈ ਮਰੀਜ਼ਾਂ ਨੂੰ ਸਵੇਰੇ 10.30 ਤੋਂ 11.30 ਵਜੇ ਦੇ ਵਿਚਕਾਰ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਹਸਪਤਾਲ ਪ੍ਰਸ਼ਾਸਨ ਦੇ ਡਾ. ਨਵੀਨ ਪਾਂਡੇ ਨੇ ਦੱਸਿਆ ਕਿ ਜੋ ਲੋਕ ਬਿਮਾਰੀ ਤੇ ਕਿਸੇ ਹੋਰ ਕਾਰਨ ਕਰਕੇ ਓਪੀਡੀ ਨਹੀਂ ਆ ਸਕਦੇ, ਉਹ ਘਰ ਬੈਠੇ ਟੈਲੀਕੰਸਲਟੇਸ਼ਨ ਰਾਹੀਂ ਆਪਣਾ ਇਲਾਜ ਕਰਵਾ ਸਕਦੇ ਹਨ।

Facebook Comments

Trending