Connect with us

ਪੰਜਾਬੀ

ਢਾਂਡਾ ਨੂੰ ਇੰਡਸਟਰੀ ਸਮੇਤ ਵੱਖ-ਵੱਖ ਜਥੇਬੰਦੀਆਂ ਵਲੋਂ ਮਿਲਿਆ ਵੱਡਾ ਹੁੰਗਾਰਾ

Published

on

Dhanda received overwhelming response from various organizations including industry

ਲੁਧਿਆਣਾ : ਹਲਕਾ ਆਤਮ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਹਰੀਸ਼ ਰਾਏ ਢਾਂਡਾ ਨੂੰ ਹਲਕੇ ਦੀ ਇੰਡਸਟਰੀ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ।

ਇੰਡਟਰੀਜ਼ ਤੇ ਵਪਾਰੀਆਂ ਨੇ ਹਰੀਸ਼ ਢਾਂਡਾ ਨੂੰ ਚੋਣਾਂ ‘ਚ ਵੱਡੀ ਜਿੱਤ ਦਿਵਾ ਕੇ ਵਿਧਾਨ ਸਭਾ ਭੇਜਣ ਦਾ ਭਰੋਸਾ ਦਿੱਤਾ। ਇਸ ਮੌਕੇ ਸ੍ਰੀ ਢਾਂਡਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਲਕੇ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਦੀ ਪਹਿਲਾਂ ਦੀ ਸਰਕਾਰ ਹੋਵੇ ਜਾਂ ਆਣ ਵਾਲੀ ਸਰਕਾਰ ਹੋਵੇ, ਉਹ ਹਮੇਸ਼ਾ ਇੰਡਸਟਰੀ ਦੇ ਦਰਦਾਂ ਨੂੰ ਸਮਝਦੀ ਹੈ।

ਉਨ੍ਹਾਂ ਕਿਹਾ ਸਰਕਾਰ ਹਲਕੇ ਦੀ ਇੰਡਸਟਰੀ ਲਈ ਕੰਮ ਕਰਾਂਗੀ ਤਾਂ ਜੋ ਕਾਮਕਾਜ ਵਧੀਆ ਚੱਲਣ ਤੇ ਨੌਜਵਾਨਾਂ ਨੂੰ ਨੌਕਰੀ ਮਿਲ ਸਕੇ। ਉਨ੍ਹਾਂ ਕਿਹਾ ਵਿਧਾਇਕ ਨੇ ਨਾ ਤਾਂ ਹਲਕੇ ਦਾ ਵਿਕਾਸ ਕੀਤਾ ਅਤੇ ਨਾ ਹੀ ਮਾਵਾਂ ਧੀਆਂ ਦੀ ਸਾਰ ਲਈ ਤੇ ਕਾਂਗਰਸ ਸਰਕਾਰ ਨੇ ਵੀ ਸਾਰ ਨਹੀਂ ਲਈ।

Facebook Comments

Trending