ਪੰਜਾਬੀ
ਹਲਕਾ ਦਾਖਾ ‘ਚ ਇਯਾਲੀ ਵਲੋਂ ਚੋਣ ਨਿਸ਼ਾਨ ਤੱਕੜੀ ਨੂੰ ਵੋਟ ਦੀ ਅਪੀਲ
Published
3 years agoon

ਮੁੱਲਾਂਪੁਰ (ਲੁਧਿਆਣਾ ) : ਹਲਕਾ ਦਾਖਾ ‘ਚ ਅਕਾਲੀ-ਬਸਪਾ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵਲੋਂ ਆਪਣੇ ਚੋਣ ਨਿਸ਼ਾਨ ਤੱਕੜੀ ਨੂੰ ਵੋਟ ਦੀ ਅਪੀਲ ਲਈ ਚੋਣ ਜਲਸਿਆਂ ਵਿਚ ਐੱਮ.ਐੱਲ.ਏ. ਇਯਾਲੀ ਦੇ ਸਮਰਥਕਾਂ, ਵੋਟਰਾਂ ਦੀਆਂ ਭੀੜਾਂ ਜੁੜਨ ਲੱਗ ਪਈਆਂ। ਪਿੰਡ-ਪਿੰਡ ਐੱਮ.ਐੱਲ.ਏ ਇਯਾਲੀ ਨੂੰ ਨੌਜਵਾਨ ਅਤੇ ਮਹਿਲਾਵਾਂ ਵਲੋਂ ਵੋਟ ਲਈ ਭਰਪੂਰ ਸਮਰਥਨ ਨਾਲ ਅਕਾਲੀ ਪੱਖੀ ਲਹਿਰ ਬਣੀ ਹੋਈ ਹੈ।
ਚੋਣ ਜਲਸਿਆਂ ਵਿਚ ਮਨਪ੍ਰੀਤ ਸਿੰਘ ਇਯਾਲੀ ਵਿਕਾਸ ਬਦਲੇ ਵੋਟ ਦੀ ਅਪੀਲ ਸਮੇਂ ਵੋਟਰਾਂ ਨੂੰ ਇਹੋ ਆਖ ਰਿਹਾ ਕਿ ਦਿੱਲੀਉਂ ਆਈ ਪਾਰਟੀ 2017 ‘ਚ ਵੱਡਾ ਨੁਕਸਾਨ ਕਰ ਗਈ, ਹੁਣ ਇਸ ਪਾਰਟੀ ਨੂੰ ਵੋਟਰ ਮੂੰਹ ਨਹੀਂ ਲਗਾ ਰਿਹਾ। ਉਨ੍ਹਾਂ ਨੇ ਕਿਹਾ ਕਿ ਹਲਕਾ ਦਾਖਾ ‘ਚ ਪਿਛਲੇ 20 ਸਾਲ ਦੇ ਪਿਆਰ ਨੂੰ ਵੋਟ ਮੇਰੀ ਰਾਜਸੀ ਸ਼ਕਤੀ ਮਜ਼ਬੂਤ ਰੱਖੇਗੀ, ਇਹੋ ਰਾਜਸੀ ਤਾਕਤ ਹਲਕਾ ਦਾਖਾ ਦੇ ਵਿਕਾਸ ਨੂੰ ਸਮਰਪਿਤ ਰਹੇਗੀ।
ਇਯਾਲੀ ਨੇ ਦੱਸਿਆ ਕਿ ਹਲਕਾ ਦਾਖਾ ਅੰਦਰ 70 ਦੇ ਕਰੀਬ ਖੇਡ ਗਰਾਊਾਡ-ਕਮ ਪਾਰਕਾਂ ਬਦਲੇ ਨੌਜਵਾਨ, ਮਹਿਲਾਵਾਂ ਹਰ ਵਰਗ ਮੇਰੀ ਚੋਣ ਮੁਹਿੰਮ ਸੰਭਾਲੀ ਬੈਠਾ ਹੈ। ਡਾਇਰੈਕਟਰ ਜਗਜੀਤ ਸਿੰਘ ਭੋਲਾ, ਸਰਪੰਚ ਮੁੱਲਾਂਪੁਰ ਸਿਕੰਦਰ ਸਿੰਘ ਧਨੋਆ, ਡਾ: ਸੁਖਪਾਲ ਸਿੰਘ ਈਸੇਵਾਲ, ਪ੍ਰਧਾਨ ਰਾਮ ਆਸਰਾ ਸਿੰਘ ਚੱਕ ਕਲਾਂ, ਸਾਬਕਾ ਸਰਪੰਚ ਕਰਤਾਰ ਸਿੰਘ ਗਹੌਰ, ਸਾਬਕਾ ਚੇਅਰਮੈਨ ਹਰਬੰਸ ਸਿੰਘ ਭਨੋਹੜ ਤੇ ਹੋਰ ਮਨਪ੍ਰੀਤ ਸਿੰਘ ਇਯਾਲੀ ਦੇ ਚੋਣ ਨਿਸ਼ਾਨ ਤੱਕੜੀ ਨੂੰ ਵੋਟ ਦੀ ਅਪੀਲ ਕੀਤੀ।
You may like
-
ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦਾਖਾ ਵਲੋਂ ਪੋਲਿੰਗ ਬੂਥਾਂ ਦੀ ਚੈਕਿੰਗ
-
ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਕੀਤੀ ਮੀਟਿੰਗ
-
ਪੰਜਾਬ ਭਾਜਪਾ ‘ਚ ਵੱਡੇ ਬਦਲਾਅ ਦੀ ਤਿਆਰੀ! ਲਗਾਤਾਰ ਦੂਜੀ ਵਾਰ ਚੋਣ ਹਾਰੀ ਸੂਬਾ ਟੀਮ
-
ਹਲਕਾ ਦਾਖਾ ਵਾਸੀਆਂ ਦੀ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ – ਇਯਾਲੀ
-
ਲੁਧਿਆਣਾ ’ਚ ਕਾਂਗਰਸ ਨੂੰ ਸਤਾ ਤੋਂ ਬਾਅਦ ਵਜ਼ੂਦ ਦੀ ਚਿੰਤਾ, 7 ਸੀਟਾਂ ’ਤੇ ਤੀਜੇ ਨੰਬਰ ’ਤੇ ਆਏ ਉਮੀਦਵਾਰ
-
ਲੁਧਿਆਣਾ ’ਚ ਕਾਂਗਰਸ ਛੱਡਣ ਵਾਲੇ 6 ਆਗੂ ਬਣੇ ‘ਆਪ’ ਦੇ ਵਿਧਾਇਕ