Connect with us

ਅਪਰਾਧ

IAS ਅਧਿਕਾਰੀ ਸੰਜੇ ਪੋਪਲੀ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਸਾਥੀ ਸਣੇ ਗ੍ਰਿਫ਼ਤਾਰ

Published

on

IAS officer Sanjay Popli arrested along with his accomplice on corruption charges

ਚੰਡੀਗੜ੍ਹ : ਸਾਲ 2008 ਬੈਚ ਦੇ ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਨੂੰ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ । ਪੋਪਲੀ ਦੇ ਨਾਲ ਸੀਵਰੇਜ ਬੋਰਡ ਦੇ ਇੱਕ ਅਧਿਕਾਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸੰਜੇ ਪੋਪਲੀ ਨੇ ਸੀਵਰੇਜ ਬੋਰਡ ਵਿੱਚ ਰਹਿੰਦੇ ਹੋਏ 7.3 ਕਰੋੜ ਦੇ ਸੀਵਰੇਜ ਪ੍ਰੋਜੈਕਟ ਵਿੱਚ 1 ਫ਼ੀਸਦੀ ਕਮਿਸ਼ਨ ਮੰਗੀ ਸੀ। ਇਸ ਦੀ ਪਹਿਲੀ ਕਿਸ਼ਤ ਅਦਾ ਕਰ ਦਿੱਤੀ ਗਈ ਸੀ ।

ਹਾਲਾਂਕਿ ਜਦੋਂ ਦੂਜੀ ਕਿਸ਼ਤ ਦਾ ਦਬਾਅ ਪਾਇਆ ਜਾ ਰਿਹਾ ਸੀ ਤਾਂ ਰਿਕਾਰਡਿੰਗ ਸਰਕਾਰ ਤੱਕ ਪਹੁੰਚ ਗਈ । ਜਿਸ ਤੋਂ ਬਾਅਦ ਸੋਮਵਾਰ ਦੇਰ ਰਾਤ ਪੋਪਲੀ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਗਿਆ। ਪੋਪਲੀ ਇਸ ਸਮੇਂ ਪੈਨਸ਼ਨ ਡਾਇਰੈਕਟਰ ਸਨ। ਦੋਵਾਂ ਨੂੰ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਇਸ ਸਬੰਧੀ ਕਰਨਾਲ ਦੇ ਸਰਕਾਰੀ ਠੇਕੇਦਾਰ ਸੰਜੇ ਕੁਮਾਰ ਨੇ ਸ਼ਿਕਾਇਤ ਕੀਤੀ ਸੀ । ਜਿਸ ਵਿੱਚ ਦੱਸਿਆ ਗਿਆ ਕਿ ਸੰਜੇ ਪੋਪਲੀ ਪਿਛਲੀ ਕਾਂਗਰਸ ਸਰਕਾਰ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੀ.ਈ.ਓ.ਸਨ। ਇਸ ਦੌਰਾਨ ਨਵਾਂਸ਼ਹਿਰ ਵਿੱਚ 7 ​​ਕਰੋੜ ਦਾ ਪ੍ਰਾਜੈਕਟ ਬਣਾਇਆ ਗਿਆ। ਜਿਸ ਵਿੱਚ ਪੋਪਲੀ ਨੇ 1% ਕਮਿਸ਼ਨ ਯਾਨੀ 7 ਲੱਖ ਦੀ ਰਿਸ਼ਵਤ ਮੰਗੀ ਸੀ। ਠੇਕੇਦਾਰ ਅਨੁਸਾਰ 13 ਜਨਵਰੀ 2022 ਨੂੰ ਉਸ ਨੂੰ ਫੋਨ ਆਇਆ ਕਿ ਪੋਪਲੀ ਰਿਸ਼ਵਤ ਮੰਗ ਰਿਹਾ ਹੈ। ਜਿਸ ਵਿੱਚ ਵਿਭਾਗ ਦੇ ਹੀ ਸੁਪਰਡੈਂਟ ਇੰਜਨੀਅਰ (ਐਸ.ਈ.) ਸੰਜੀਵ ਵਾਟਸ ਰਾਹੀਂ ਚੰਡੀਗੜ੍ਹ ਵਿੱਚ 3.50 ਲੱਖ ਰੁਪਏ ਦੇ ਦਿੱਤੇ ਗਏ ।

ਵਿਜੀਲੈਂਸ ਅਨੁਸਾਰ ਪੋਪਲੀ ਵੱਲੋਂ ਇਸ ਤੋਂ ਬਾਅਦ ਬਕਾਇਆ 3.50 ਲੱਖ ਰੁਪਏ ਮੰਗਣ ਜਾਣ ਲੱਗੇ। ਜਿਸ ਤੋਂ ਬਾਅਦ ਠੇਕੇਦਾਰ ਨੇ ਇਸ ਦੀ ਕਾਲ ਰਿਕਾਰਡ ਕਰ ਲਈ। ਬਾਅਦ ਵਿੱਚ ਇਸ ਨੂੰ ਮੁੱਖ ਮੰਤਰੀ ਦੀ ਐਂਟੀ ਕ੍ਰਪਸ਼ਨ ਹੈਲਪਲਾਈਨ ’ਤੇ ਭੇਜ ਦਿੱਤਾ । ਮਾਮਲਾ ਠੀਕ ਹੋਣ ‘ਤੇ ਵਿਜੀਲੈਂਸ ਨੇ ਪੋਪਲੀ ਨੂੰ ਚੰਡੀਗੜ੍ਹ ਦੇ ਸੈਕਟਰ 20 ਸਥਿਤ ਘਰ ਤੋਂ ਗ੍ਰਿਫਤਾਰ ਕਰ ਲਿਆ। ਉਸ ਦੇ ਸਾਥੀ ਮੁਲਜ਼ਮ ਸੰਜੀਵ ਵਾਟਸ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

Facebook Comments

Trending