Connect with us

ਅਪਰਾਧ

ਪਤੀ ਦੇ 40 ਲੱਖ ਲਗਵਾ ਕੇ ਪਹੁੰਚੀ ਕੈਨੇਡਾ, ਵਿਦੇਸ਼ ਪਹੁੰਚ ਕੇ ਗੱਲਬਾਤ ਕੀਤੀ ਬੰਦ, ਕੇਸ ਦਰਜ

Published

on

Husband arrives in Canada with Rs 40 lakh, arrives abroad, stops talking, files case

ਲੁਧਿਆਣਾ : ਨਵੀਂ ਵਿਆਹੀ ਵਹੁਟੀ ਪਤੀ ਦੇ 40 ਲੱਖ ਰੁਪਏ ਲਗਵਾ ਕੇ ਕੈਨੇਡਾ ਚਲੀ ਗਈ, ਪਰ ਵਿਦੇਸ਼ ਪਹੁੰਚਣ ਤੋਂ ਬਾਅਦ ਉਸ ਨੇ ਸਹੁਰੇ ਪਰਿਵਾਰ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ। ਵਿਆਹੁਤਾ ਦੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੇ 2 ਸਾਲ ਤਕ ਲੜਕੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ,ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਮਾਮਲੇ ਸਬੰਧੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ।

ਕਈ ਮਹੀਨਿਆਂ ਤਕ ਚੱਲੀ ਪੜ੍ਹਤਾਲ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਿਸ ਨੇ ਪਿੰਡ ਜੜਤੌਲੀ ਡੇਹਲੋਂ ਦੇ ਰਹਿਣ ਵਾਲੇ ਚਰਨਪ੍ਰੀਤ ਸਿੰਘ ਦੇ ਬਿਆਨ ਉੱਪਰ ਕੈਨੇਡਾ ਦੀ ਰਹਿਣ ਵਾਲੀ ਲਵਪ੍ਰੀਤ ਕੌਰ ,ਪੰਜੇਟਾ ਪਿੰਡ ਦੇ ਵਾਸੀ ਸੁਖਵਿੰਦਰ ਕੌਰ ਅਤੇ ਜਗਤਾਰ ਸਿੰਘ ਦੇ ਖਿਲਾਫ ਧੋਖਾਧੜੀ ਅਤੇ ਅਪਰਾਧਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਚਰਨਪ੍ਰੀਤ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਕੌਰ ਨਾਲ ਉਸ ਦਾ ਵਿਆਹ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਸੀ । ਲਵਪ੍ਰੀਤ ਤੇ ਮਾਤਾ ਪਿਤਾ ਨੇ ਰਿਸ਼ਤੇ ਦੀ ਦੱਸ ਪਾਈ ਅਤੇ ਗੱਲ ਅੱਗੇ ਤੁਰਨ ਤੇ ਉਨ੍ਹਾਂ ਨੇ ਲਵਪ੍ਰੀਤ ਕੌਰ ਦਾ ਵਿਆਹ ਚਰਨਪ੍ਰੀਤ ਨਾਲ ਕੁਝ ਹੀ ਦਿਨਾਂ ਵਿੱਚ ਕਰ ਦਿੱਤਾ । ਵਿਆਹ ਤੋਂ ਕੁਝ ਦਿਨਾਂ ਬਾਅਦ ਲਵਪ੍ਰੀਤ ਨੇ ਕੈਨੇਡਾ ਜਾਣ ਦੀ ਗੱਲ ਆਖੀ ਅਤੇ ਇਹ ਵੀ ਕਿਹਾ ਕਿ ਵਿਦੇਸ਼ ਪਹੁੰਚਣ ਤੋਂ ਬਾਅਦ ਉਹ ਚਰਨਪ੍ਰੀਤ ਨੂੰ ਉੱਥੇ ਜਲਦੀ ਬੁਲਾ ਲਵੇਗੀ।

ਵਿਆਹ ਦੇ ਇੱਕ ਮਹੀਨੇ ਬਾਅਦ ਪਤੀ ਦੇ 40 ਲੱਖ ਲਗਵਾ ਕੇ ਲੜਕੀ ਕੈਨੇਡਾ ਪਹੁੰਚ ਗਈ ਅਤੇ ਪਤੀ ਅਤੇ ਸਹੁਰੇ ਪਰਿਵਾਰ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ । ਚਰਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਆਪਸ ਵਿਚ ਸਾਜਬਾਜ ਹੋ ਕੇ ਇਸ ਧੋਖਾਧੜੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ।ਕਈ ਮਹੀਨਿਆਂ ਤੱਕ ਚੱਲੀ ਪਡ਼ਤਾਲ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਧੋਖਾਧੜੀ ਅਤੇ ਅਪਰਾਧਕ ਸਾਜ਼ਿਸ਼ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ।

Facebook Comments

Trending