Connect with us

ਅਪਰਾਧ

ਲੁਧਿਆਣਾ ਦੀ ਕੈਂਡ ਨਹਿਰ ‘ਚ ਮਿਲਿਆ ਬੰ/ਬ, ਪੁਲਿਸ ਨੇ ਇਲਾਕਾ ਕੀਤਾ ਸੀਲ

Published

on

A bomb was found in the canal of Ludhiana, the police sealed the area

ਲੁਧਿਆਣਾ : ਲੁਧਿਆਣਾ ਦੇ ਆਲਮਗੀਰ ਸਾਹਿਬ ਪਿੰਡ ਕੋਲ ਕੈਂਡ ਨਹਿਰ ਵਿਚ ਬੰ/ਬ ਮਿਲਣ ਨਾਲ ਸਨ/ਸਨੀ ਫੈਲ ਗਈ। ਰਾਹਗੀਰਾਂ ਨੇ ਬੰ/ਬ ਦੇਖਿਆ ਤਾਂ ਪੁਲਿਸ ਨੂੰ ਸੂਚਿਤ ਕੀਤਾ। ਘਟਨ ਵਾਲੀ ਥਾਂ ‘ਤੇ ਪਹੁੰਚੀ ਪੁਲਿਸ ਟੀਮ ਨੇ ਆਸ-ਪਾਸ ਦਾ ਇਲਾਕਾ ਸੀਲ ਕਰ ਦਿੱਤਾ। ਬੰਬ ਨਿਰੋਧਕ ਦਸਤੇ ਨੂੰ ਵੀ ਮੌਕੇ ‘ਤੇ ਬੁਲਾ ਲਿਆ ਗਿਆ ਤਾਂ ਕਿ ਬੰ/ਬ ਨੂੰ ਡਿਫਿਊਜ ਕੀਤਾ ਜਾ ਸਕੇ।

ਪੁਲਿਸ ਟੀਮ ਨੇ ਬੰ/ਬ ਨੂੰ ਸੁਰੱਖਿਅਤ ਥਾਂ ‘ਤੇ ਰਖਵਾ ਕੇ ਆਸ-ਪਾਸ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਤਾਇਨਾਤ ਕਰ ਦਿੱਤਾ। ਬੰ/ਬ ਨੂੰ ਨਹਿਰ ਤੋਂ ਦੂਰ ਸੁਰੱਖਿਅਤ ਥਾਂ ‘ਤੇ ਜਾ ਕੇ ਇਕ ਟੋਇਆ ਪੁੱਟ ਕੇ ਉਸ ਵਿਚ ਰਖਿਆ ਗਿਆ। ਬਾਅਦ ਵਿਚ ਬੰ/ਬ ਨਿਰੋਧਕ ਦਸਤੇ ਦੇ ਮੈਂਬਰਾਂ ਨੇ ਬੰ/ਬ ਨੂੰ ਕੰਟਰੋਲਡ ਧਮਾਕਾ ਕਰਕੇ ਡਿਫਿਊਜ਼ ਕਰ ਦਿੱਤਾ। ਨਹਿਰ ਵਿਚ ਬੰ/ਬ ਹੋਣ ਦੀ ਸੂਚਨਾ ਮਿਲਦੇ ਹੀ ਡੇਹਲੋਂ ਥਾਣੇ ਦੇ ਮੁਲਾਜ਼ਮ ਮੌਕੇ ‘ਤੇ ਪਹੁੰਚ ਗਏ। ਅਹਿਤਿਆਤ ਵਜੋਂ ਫਾਇਰ ਬ੍ਰਿਗੇਡ ਦੀ ਟੀਮ ਵੀ ਬੁਲਾਈ ਗਈ। ਨਹਿਰ ਤੋਂ ਮਿਲਿਆ ਬੰ/ਬ ਕਾਫੀ ਪੁਰਾਣਾ ਸੀ ਤੇ ਇਸ ਨੂੰ ਜੰਗ ਲੱਗ ਚੁਕਾ ਸੀ।

Facebook Comments

Trending