Connect with us

ਅਪਰਾਧ

ਹਨੀ ਚੋਪੜਾ ਦੀ ਪਤਨੀ ਦੀ ਗ੍ਰਿਫਤਾਰੀ ਨੇ ਖੋਲ੍ਹੇ ਕਈ ਰਾਜ਼, ਸਿਆਸਤਦਾਨਾਂ ਨੂੰ ਪਾਰਟੀ ਫੰਡ ਦੇਣ ਦੇ ਇਲਜ਼ਾਮ

Published

on

Honey Chopra's wife's arrest reveals many secrets, giving party funds to politicians

ਲੁਧਿਆਣਾ : ਸਪੈਸ਼ਲ ਟਾਸਕ ਫੋਰਸ ਵੱਲੋਂ ਫੜੇ ਗਏ ਆਕਾਸ਼ ਚੋਪੜਾ ਉਰਫ ਹਨੀ ਦੀ ਪਤਨੀ ਫਰਾਰ ਹੋਣ ਵਿੱਚ ਕਾਮਯਾਬ ਹੋ ਗਈ ਹੈ। ਪੁਲੀਸ ਵੱਲੋਂ ਉਸ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਪੁਲਿਸ ਨੇ ਹਨੀ ਦੀ ਪਤਨੀ ਦਾ ਵੀ ਨਸ਼ਾ ਤਸਕਰੀ ਵਿੱਚ ਨਾਮ ਲਿਆ ਹੈ।

ਪੁਲਿਸ ਨੂੰ ਖਦਸ਼ਾ ਹੈ ਕਿ ਉਸਦੀ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ ਵਿੱਚ ਹੋਰ ਵੀ ਕਈ ਖੁਲਾਸੇ ਹੋ ਸਕਦੇ ਹਨ। ਜਿਸ ਕਾਰਨ ਪੁਲਿਸ ਪਾਰਟੀਆਂ ਉਸ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਦੱਸ ਦਈਏ ਕਿ STF ਵਲੋਂ ਆਕਾਸ਼ ਚੋਪੜਾ ਉਰਫ ਹਨੀ ਨੂੰ ਤਿੰਨ ਦਿਨ ਪਹਿਲਾਂ ਗੁਰਮੇਲ ਨਗਰ ਤੋਂ 2 ਕਿਲੋ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਉਸ ਕੋਲੋਂ ਤਿੰਨ ਗੱਡੀਆਂ ਅਤੇ ਇਕ ਪਿਸਤੌਲ ਬਰਾਮਦ ਕੀਤਾ ਹੈ।

ਰਿਮਾਂਡ ਦੌਰਾਨ ਉਸ ਨੇ ਐਸਟੀਐਫ ਕੋਲ ਕਈ ਰਾਜ਼ ਖੋਲ੍ਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਚੋਣਾਂ ਦੌਰਾਨ ਕਈ ਆਗੂਆਂ ਨੂੰ ਪਾਰਟੀ ਫੰਡ ਵੀ ਦਿੱਤੇ ਸਨ। ਪੁਲਿਸ ਨੇ ਰਿਮਾਂਡ ਦੌਰਾਨ ਉਸ ਦੀ ਪਤਨੀ ਅਲੀਸ਼ਾ ਚੋਪੜਾ ਦਾ ਨਾਂ ਵੀ ਲਿਆ ਹੈ ਪਰ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਐਸਟੀਐਫ ਦੇ ਮੁਖੀ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

Facebook Comments

Trending