Connect with us

ਪੰਜਾਬੀ

ਪੰਜਾਬ ਬੋਰਡ ਵੱਲੋਂ ਅੱਜ ਨਹੀਂ ਐਲਾਨਿਆ ਜਾਵੇਗਾ 12ਵੀਂ ਜਮਾਤ ਦਾ ਨਤੀਜਾ, ਜਾਣੋ ਵਜ੍ਹਾ

Published

on

Punjab School Education Board 12th class result will be announced today

ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸੋਮਵਾਰ ਨੂੰ ਐਲਾਨਿਆ ਜਾਣ ਵਾਲਾ 12ਵੀਂ ਜਮਾਤ ਦਾ ਨਤੀਜਾ ਮੁਲਤਵੀ ਕਰ ਦਿੱਤਾ ਗਿਆ ਹੈ। ਬਾਰਵ੍ਹੀਂ ਸ਼੍ਰੇਣੀ ਮਾਰਚ 2022 ਲਈ ਸੋਮਵਾਰ ਮਿਤੀ 27.06.2022 ਨੂੰ 3 ਵਜੇ ਐਲਾਨਿਆ ਵਾਲਾ ਨਤੀਜਾ ਕੁੱਝ ਪ੍ਰਬੰਧਕੀ ਕਾਰਨਾਂ ਕਰ ਕੇ ਹਾਲ ਦੀ ਘੜੀ ਮੁਲਤਵੀ ਕੀਤਾ ਗਿਆ ਹੈ। ਇਹ ਨਤੀਜਾ ਨਿਕਟ ਭਵਿੱਖ ‘ਚ ਜਾਰੀ ਹੋਵੇਗਾ ਜਿਸ ਦੀ ਸੂਚਨਾ ਬੋਰਡ ਦੀ ਵੈਬ-ਸਾਈਟ, ਸੋਸ਼ਲ ਮੀਡੀਆ ਅਤੇ ਪੈ੍ਸ ਨੋਟ ਰਾਹੀਂ ਦੇ ਦਿੱਤੀ ਜਾਵੇਗੀ।

ਹਾਲਾਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇਆਰ ਮਹਿਰੋਕ ਵੱਲੋਂ ਐਤਵਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਅਕਾਦਮਿਕ ਸਾਲ 2021-22 ਦਾ ਬਾਰ੍ਹਵੀ਼ਂ ਸ਼੍ਰੇਣੀ ਦਾ ਨਤੀਜਾ 27 ਜੂਨ 2022 ਦਿਨ ਸੋਮਵਾਰ ਨੂੰ ਬਾਅਦ ਦੁਪਹਿਰ 3 ਵਜੇ ਐਲਾਨਿਆ ਜਾਣਾ ਸੀ। ਇਹ ਵੀ ਦੱਸਿਆ ਗਿਆ ਸੀ ਕਿ ਪ੍ਰੀਖਿਆਰਥੀ ਆਪਣਾ ਨਤੀਜਾ ਮਿਤੀ 28 ਜੂਨ 2022, ਮੰਗਲਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਸਵੇਰੇ 10:00 ਵਜੇ ਤੋਂ ਬਾਅਦ ਵੇਖ ਸਕਣਗੇ ਪਰ ਅੱਜ ਅਚਾਨਕ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ।

Facebook Comments

Trending