Connect with us

ਪੰਜਾਬੀ

ਤੰਦਰੁਸਤ ਅਤੇ ਨਿਰੋਗ ਜੀਵਨ ਹੀ ਅਸਲ ਕਮਾਈ ਹੈ – ਵਿਧਾਇਕ ਸੁਰਿੰਦਰ ਕੁਮਾਰ ਡਾਵਰ

Published

on

Healthy living is the real earning - MLA Surinder Kumar Dawar

ਲੁਧਿਆਣਾ :  ਵਿਧਾਇਕ ਸੁਰਿੰਦਰ ਕੁਮਾਰ ਡਾਵਰ ਨੰ 52 ਵਿੱਚ ਲੁਧਿਆਣਾ ਸੈਂਟਰਲ ਤੋਂ ਵਿਧਾਇਕ ਸੁਰਿੰਦਰ ਕੁਮਾਰ ਡਾਵਰ ਜੀ ਨੇ ਨੌਜਵਾਨਾਂ ਦੀ ਸਹਿਤ ਨੂੰ ਮੁੱਖ ਰੱਖਦਿਆਂ ਜਿਮ ਅਤੇ ਫਿਟਨੈਸ ਸੈਂਟਰ ਦਾ ਉਦਘਾਟਨ ਕੀਤਾ।

ਸ਼੍ਰੀ ਡਾਵਰ ਜੀ ਦੇ ਸੈਂਟਰ ਪਹੁੰਚਣ ਤੇ ਨੌਜਵਾਨਾਂ ਵੱਲੋਂ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਨਾਹਰੇਬਾਜ਼ੀ ਵੀ ਹੋਈ। ਡਾਵਰ ਜੀ ਨੇ ਕਿਹਾ “ਕਿ ਨੌਜਵਾਨ ਹੀ ਸਾਡੇ ਸਮਾਜ ਦਾ ਅਸਲ ਭਵਿੱਖ ਹਨ, ਸੋ ਇਹਨਾਂ ਦਾ ਤੰਦਰੁਸਤ ਅਤੇ ਨਿਰੋਗ ਹੋਣਾ ਬੇਹੱਦ ਲਾਜ਼ਮੀ ਹੈ।ਨੌਜਵਾਨਾਂ ਜਿੰਨਾ ਜ਼ਿਆਦਾ ਖੁਦ ਨੂੰ ਸਿਹਤਮੰਦ ਰੱਖਣਗੇ ਉਹਨਾਂ ਹੀ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਮਾਨਸਿਕ ਰੂਪ ਚ ਵੀ ਤਾਕਤਵਰ ਬਣਨਗੇ”।

ਨੌਜਵਾਨ ਨੇ ਉਦਘਾਟਨ ਦੋਰਾਨ ਡਾਵਰ ਜੀ ਦੀ ਸ਼ਲਾਘਾ ਕਰਦੇ ਦੱਸਿਆ ਕਿ ਇਹ ਸਾਡੀ ਨੌਜਵਾਨੀ ਲਈ ਪ੍ਰੇਰਨਾਸ੍ਰੋਤ ਹਨ ਅਤੇ ਇਹਨਾਂ ਦੇ ਕੰਮਾਂ ਤੋਂ ਅਸੀਂ ਰੋਜ ਕੁਝ ਨਾ ਕੁੱਝ ਸਿੱਖਦੇ ਹਾਂ । ਇਹ ਜਿਮ ਇਹਨਾਂ ਦੀ ਦੇਣ ਹੈ ਅਤੇ ਇਸਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ।

ਇਸ ਤੋਂ ਪਹਿਲਾ ਸ਼੍ਰੀ ਡਾਵਰ ਜੀ ਨੇ ਵਾਰਡ ਨੰ 59 ਦੇ ਸ਼ੰਕਰਪੁਰੀ ਇਲਾਕੇ ਵਿੱਚ 51.87 ਲੱਖ ਰੁਪਏ ਦੀ ਲਾਗਤ ਨਾਲ ਸੜਕੀ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਉਦਘਾਟਨ ਨਾਲ ਇਲਾਕੇ ਨੂੰ ਨਵੀਂ ਰੂਪ ਰੇਖਾ ਮਿਲੇਗੀ। ਸ਼੍ਰੀ ਡਾਵਰ ਜੀ ਸਮਾਜ ਸੁਧਾਰ ਲਈ ਹਰ ਤਰਾਂ ਦੀ ਮੁਮਕਿਨ ਕੋਸ਼ਿਸ਼ ਕਰ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਕਿ ਇਹ ਵਿਕਾਸ ਲਗਾਤਾਰ ਜਾਰੀ ਰਹੇਗਾ।

Facebook Comments

Trending