Connect with us

ਪੰਜਾਬੀ

ਡਾਵਰ ਨੇ ਵਾਰਡ ਨੰਬਰ ਇਕ ‘ਚ ਇਕ ਹੋਰ ਓਪਨ ਜਿਮ ਦਾ ਕੀਤਾ ਉਦਘਾਟਨ

Published

on

Dover inaugurates another open gym in ward number one

ਲੁਧਿਆਣਾ : ਲੁਧਿਆਣਾ ਦੇ ਕੇਂਦਰੀ ਵਿਧਾਇਕ ਸੁਰਿੰਦਰ ਕੁਮਾਰ ਡਾਵਰ ਨੇ ਵਾਰਡ ਨੰਬਰ ਇਕ ‘ਚ ਇਕ ਹੋਰ ਓਪਨ ਜਿਮ ਦਾ ਉਦਘਾਟਨ ਕੀਤਾ। ਵਾਰਡ ਦੇ ਵਸਨੀਕਾਂ ਖਾਸ ਕਰਕੇ ਸੀਨੀਅਰ ਨਾਗਰਿਕਾਂ ਨੇ ਆਪਣੇ ਵਿਧਾਇਕ ਦਾ ਉਨ੍ਹਾਂ ਦੇ ਘਰਾਂ ਦੇ ਆਲੇ-ਦੁਆਲੇ ਜਿਮ ਸਥਾਪਤ ਕਰਨ ਲਈ ਧੰਨਵਾਦ ਕੀਤਾ।

ਉਦਘਾਟਨ ਸਮਾਰੋਹ ਤੋਂ ਬਾਅਦ ਬਹੁਤ ਸਾਰੇ ਬਜ਼ੁਰਗ ਨਵੀਆਂ ਮਸ਼ੀਨਾਂ ‘ਤੇ ਖੁਸ਼ੀ ਨਾਲ ਕਸਰਤ ਕਰਨ ਲੱਗੇ। ਉਨ੍ਹਾਂ ਕਿਹਾ ਕਿ ਸ੍ਰੀ ਡਾਵਰ ਵੱਲੋਂ ਸਥਾਪਤ ਕੀਤੇ ਜਾ ਰਹੇ ਖੁੱਲ੍ਹੇ ਜਿਮ ਸੀਨੀਅਰ ਨਾਗਰਿਕਾਂ ਦੀ ਸਿਹਤ ਅਤੇ ਤੰਦਰੁਸਤੀ ਵਿੱਚ ਸੁਧਾਰ ਕਰਨ ਅਤੇ ਉਨ੍ਹਾਂ ਨੂੰ ਇੱਕ ਨਵੀਂ ਜ਼ਿੰਦਗੀ ਪ੍ਰਦਾਨ ਕਰਨ ਵਿੱਚ ਮਦਦ ਕਰਨਗੇ। ਇਸ ਜਿਮ ਵਿੱਚ ਚੰਗੀ ਗੁਣਵੱਤਾ ਵਾਲੀਆਂ ਲਾਈਟ ਕਸਰਤ ਮਸ਼ੀਨਾਂ ਹਨ ਜਿੰਨ੍ਹਾਂ ਦੀ ਵਰਤੋਂ ਅਸੀਂ ਬੁਢਾਪੇ ਵਿੱਚ ਵੀ ਕਰ ਸਕਦੇ ਹਾਂ।

ਇਸ ਮੌਕੇ ਵਿਧਾਇਕ ਸੁਰਿੰਦਰ ਡਾਵਰ ਨੇ ਕਿਹਾ ਕਿ ਲੁਧਿਆਣਾ ਸੈਂਟਰਲ ਹਲਕੇ ਵਿੱਚ ਕਈ ਓਪਨ ਜਿਮ ਸਥਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਗਿਆ ਹੈ ਤਾਂ ਜੋ ਇਸ ਹਲਕੇ ਦੇ ਸਾਰੇ ਲੋਕ ਤੰਦਰੁਸਤ ਰਹਿਣ। ਸੀਨੀਅਰ ਨਾਗਰਿਕਾਂ ਨੂੰ ਸਰਗਰਮ ਜੀਵਨ ਸ਼ੈਲੀ ਜਿਉਣ ਲਈ ਇਨ੍ਹਾਂ ਸਹੂਲਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

Facebook Comments

Trending