ਪੰਜਾਬੀ
ਤੰਦਰੁਸਤ ਅਤੇ ਨਿਰੋਗ ਜੀਵਨ ਹੀ ਅਸਲ ਕਮਾਈ ਹੈ – ਵਿਧਾਇਕ ਸੁਰਿੰਦਰ ਕੁਮਾਰ ਡਾਵਰ
Published
3 years agoon
ਲੁਧਿਆਣਾ : ਵਿਧਾਇਕ ਸੁਰਿੰਦਰ ਕੁਮਾਰ ਡਾਵਰ ਨੰ 52 ਵਿੱਚ ਲੁਧਿਆਣਾ ਸੈਂਟਰਲ ਤੋਂ ਵਿਧਾਇਕ ਸੁਰਿੰਦਰ ਕੁਮਾਰ ਡਾਵਰ ਜੀ ਨੇ ਨੌਜਵਾਨਾਂ ਦੀ ਸਹਿਤ ਨੂੰ ਮੁੱਖ ਰੱਖਦਿਆਂ ਜਿਮ ਅਤੇ ਫਿਟਨੈਸ ਸੈਂਟਰ ਦਾ ਉਦਘਾਟਨ ਕੀਤਾ।
ਸ਼੍ਰੀ ਡਾਵਰ ਜੀ ਦੇ ਸੈਂਟਰ ਪਹੁੰਚਣ ਤੇ ਨੌਜਵਾਨਾਂ ਵੱਲੋਂ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਨਾਹਰੇਬਾਜ਼ੀ ਵੀ ਹੋਈ। ਡਾਵਰ ਜੀ ਨੇ ਕਿਹਾ “ਕਿ ਨੌਜਵਾਨ ਹੀ ਸਾਡੇ ਸਮਾਜ ਦਾ ਅਸਲ ਭਵਿੱਖ ਹਨ, ਸੋ ਇਹਨਾਂ ਦਾ ਤੰਦਰੁਸਤ ਅਤੇ ਨਿਰੋਗ ਹੋਣਾ ਬੇਹੱਦ ਲਾਜ਼ਮੀ ਹੈ।ਨੌਜਵਾਨਾਂ ਜਿੰਨਾ ਜ਼ਿਆਦਾ ਖੁਦ ਨੂੰ ਸਿਹਤਮੰਦ ਰੱਖਣਗੇ ਉਹਨਾਂ ਹੀ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਮਾਨਸਿਕ ਰੂਪ ਚ ਵੀ ਤਾਕਤਵਰ ਬਣਨਗੇ”।
ਨੌਜਵਾਨ ਨੇ ਉਦਘਾਟਨ ਦੋਰਾਨ ਡਾਵਰ ਜੀ ਦੀ ਸ਼ਲਾਘਾ ਕਰਦੇ ਦੱਸਿਆ ਕਿ ਇਹ ਸਾਡੀ ਨੌਜਵਾਨੀ ਲਈ ਪ੍ਰੇਰਨਾਸ੍ਰੋਤ ਹਨ ਅਤੇ ਇਹਨਾਂ ਦੇ ਕੰਮਾਂ ਤੋਂ ਅਸੀਂ ਰੋਜ ਕੁਝ ਨਾ ਕੁੱਝ ਸਿੱਖਦੇ ਹਾਂ । ਇਹ ਜਿਮ ਇਹਨਾਂ ਦੀ ਦੇਣ ਹੈ ਅਤੇ ਇਸਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ।
ਇਸ ਤੋਂ ਪਹਿਲਾ ਸ਼੍ਰੀ ਡਾਵਰ ਜੀ ਨੇ ਵਾਰਡ ਨੰ 59 ਦੇ ਸ਼ੰਕਰਪੁਰੀ ਇਲਾਕੇ ਵਿੱਚ 51.87 ਲੱਖ ਰੁਪਏ ਦੀ ਲਾਗਤ ਨਾਲ ਸੜਕੀ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਉਦਘਾਟਨ ਨਾਲ ਇਲਾਕੇ ਨੂੰ ਨਵੀਂ ਰੂਪ ਰੇਖਾ ਮਿਲੇਗੀ। ਸ਼੍ਰੀ ਡਾਵਰ ਜੀ ਸਮਾਜ ਸੁਧਾਰ ਲਈ ਹਰ ਤਰਾਂ ਦੀ ਮੁਮਕਿਨ ਕੋਸ਼ਿਸ਼ ਕਰ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਕਿ ਇਹ ਵਿਕਾਸ ਲਗਾਤਾਰ ਜਾਰੀ ਰਹੇਗਾ।
You may like
-
ਵਿਧਾਇਕ ਡਾਵਰ ਨੇ ਰੀ-ਕਾਰਪੇਟਿੰਗ, ਕਮਿਊਨਿਟੀ ਹਾਲ ਦੇ ਕੰਮਾਂ ਦਾ ਕੀਤਾ ਉਦਘਾਟਨ
-
ਵਿਧਾਇਕ ਨੇ ਓਪਨ ਜਿਮ ਬਣਾਉਣ ਦਾ ਰੱਖਿਆ ਨੀਂਹ ਪੱਥਰ
-
ਵਿਧਾਇਕ ਡਾਵਰ ਨੇ ‘ਹਰ ਘਰ ਪੱਕੀ ਛਤ’ ਮੁਹਿੰਮ ਤਹਿਤ ਚੈੱਕ ਵੰਡੇ
-
ਵਿਧਾਇਕ ਸੁਰਿੰਦਰ ਡਾਵਰ ਨੇ ‘ਹਰ ਘਰ ਪੱਕੀ ਛੱਤ’ ਮੁਹਿੰਮ ਅਧੀਨ ਵੰਡੇ ਚੈੱਕ
-
ਡਾਵਰ ਨੇ ਵਾਰਡ ਨੰਬਰ ਇਕ ‘ਚ ਇਕ ਹੋਰ ਓਪਨ ਜਿਮ ਦਾ ਕੀਤਾ ਉਦਘਾਟਨ
-
ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਮੇਰੀ ਮੁੱਖ ਚਿੰਤਾ: ਵਿਧਾਇਕ ਸੁਰਿੰਦਰ ਡਾਵਰ
