ਲੁਧਿਆਣਾ : ਐੱਸ.ਪੀ.ਐਸ ਹਸਪਤਾਲ ਲੁਧਿਆਣਾ ਵਲੋਂ ਜਰਨੈਲ ਹਰੀ ਸਿੰਘ ਨਲੂਆ ਕਲਚਰਲ ਐਂਡ ਵੈਲਫੇਅਰ ਸੰਸਥਾ ਦੇ ਸਹਿਯੋਗ ਨਾਲ ਪਿੰਡ ਬੱਦੋਵਾਲ ਵਿਚ ਗਦਰੀ ਬਾਬਾ ਮੱਲ ਸਿੰਘ ਨਾਮਧਾਰੀ ਦੀ ਯਾਦ ਵਿਚ ਮੁਫਤ ਡਾਕਟਰੀ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਕੱਪ ਦਾ ਉਦਘਾਟਨ ਡੀ.ਐਸ.ਪੀ ਜਤਿੰਦਰਜੀਤ ਸਿੰਘ ਅਤੇ ਲਖਵੀਰ ਸਿੰਘ ਬੱਦੋਵਾਲ ਨੇ ਸਾਂਝੇ ਤੌਰ ‘ਤੇ ਕੀਤਾ।
ਇਸ ਮੌਕੇ ਡਾ. ਗਜਿੰਦਰਪਾਲ ਸਿੰਘ ਕਲੇਰ, ਡਾ. ਸ਼ਿ੍ਆ ਕਪੂਰ, ਡਾ. ਸਕਿੰਦਰ ਸਿੰਘ, ਡਾ. ਗੋਪੀਕਾ, ਡਾ. ਅੰਕਿਤ ਕਪੂਰ ਅਤੇ ਡਾ. ਪਿਆਰਾ ਸਿੰਘ ਦੀ ਅਗਵਾਈ ਹੇਠ ਡਾਕਟਰੀ ਟੀਮਾਂ ਵਲੋਂ ਵੱਖ ਵੱਖ ਰੋਗਾਂ ਤੋਂ ਪੀੜਤ ਮਰੀਜਾਂ ਦੀ ਸਿਹਤ ਦਾ ਮੁਫਤ ਨਿਰੀਖਣ ਕਰਨ ਉਪਰੰਤ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਮਰੀਜ਼ਾਂ ਦੇ ਲੋੜੀਂਦੇ ਸਰੀਰਕ ਟੈਸਟ ਵੀ ਮੁਫਤ ਕੀਤੇ ਗਏ।
ਇਸ ਮੌਕੇ ਕੈਂਪ ਨੂੰ ਸਫਲ ਬਣਾਉਣ ਲਈ ਡਾਕਟਰਾਂ ਅਤੇ ਨਰਸਿੰਗ ਤੇ ਪੈਰਾਮੈਡੀਕਲ ਸਟਾਫ ਤੋਂ ਇਲਾਵਾ ਇੰਸਪੈਕਟਰ ਪ੍ਰੇਮ ਸਿੰਘ ਭੰਗੂ, ਜਗਦਿਆਲ ਸਿੰਘ, ਰਾਣਾ ਪ੍ਰਧਾਨ, ਜਰਨੈਲ ਸਿੰਘ, ਅਸ਼ਵਨੀ ਕੁਮਾਰ, ਭੁਪਿੰਦਰ ਫਰਵਾਹਾ, ਵਰੁਣਜੋਤ ਸਿੰਘ ਅਤੇ ਗੁਰਦਿਆਲ ਸਿੰਘ ਵਲੋਂ ਵੱਡਾ ਯੋਗਦਾਨ ਪਾਇਆ ਗਿਆ। ਇਸ ਮੌਕੇ 315 ਮਰੀਜ਼ਾਂ ਦੀ ਸਿਹਤ ਦਾ ਨਿਰੀਖਣ ਕੀਤਾ ਗਿਆ।