Connect with us

ਪੰਜਾਬੀ

ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਲਈ ਲਗਾਇਆ ਸਿਖਲਾਈ ਕੈਂਪ

Published

on

Conducted training camp for doctors and paramedical staff

ਲੁਧਿਆਣਾ : ਐਸ. ਪੀ. ਐਸ. ਹਸਪਤਾਲ ਵਿਚ ਗੰਭੀਰ ਮਰੀਜ਼ਾਂ ਦੀ ਸਾਂਭ ਸੰਭਾਲ ਕਰਨ ਲਈ ਡਾਕਟਰਾਂ, ਨਰਸਿੰਗ ਅਤੇ ਪੈਰਾਮੈਡੀਕਲ ਸਟਾਫ਼ ਲਈ ਬੀ. ਸੀ. ਐਲ. ਐਸ. ਅਤੇ ਸੀ. ਸੀ. ਐਲ. ਐਸ. ਤਹਿਤ ਦੋ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ।

ਪਹਿਲੇ ਦਿਨ ਕੈਂਪ ਦਾ ਉਦਘਾਟਨ ਕਰਦਿਆਂ ਹਸਪਤਾਲ ਦੀ ਪ੍ਰਬੰਧਕ ਕਮੇਟੀ ਪ੍ਰਬੰਧ-ਨਿਰਦੇਸ਼ਕ ਜੈ ਸਿੰਘ ਸੰਧੂ ਨੇ ਕਰਦਿਆਂ ਕਿਹਾ ਕਿ ਹਸਪਤਾਲ ਵਲੋਂ ਸਮੇਂ-ਸਮੇਂ ‘ਤੇ ਡਾਕਟਰੀ ਅਤੇ ਨਰਸਿੰਗ ਅਮਲੇ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸੈਮੀਨਾਰ ਅਤੇ ਕਾਰਜਸ਼ਾਲਾਵਾਂ ਦਾ ਸਿਲਸਿਲਾ ਨਿਰੰਤਰ ਚੱਲਦਾ ਰਹੇਗਾ।

ਇਸ ਮੌਕੇ ਹਸਪਤਾਲ ਦੇ ਮੈਡੀਕਲ ਨਿਰਦੇਸ਼ਕ ਡਾ ਜੀ ਐਲ ਅਵਸਥੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੰਭੀਰ ਹਾਲਤ ਵਿਚ ਜਾਣ ਵਾਲੇ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਪਹੁੰਚਾਉਣ ਅਤੇ ਫਿਰ ਹਸਪਤਾਲ ਵਿਚ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਹਰੇਕ ਡਾਕਟਰ ਅਤੇ ਨਰਸਿੰਗ ਸਟਾਫ਼ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਮਰੀਜ਼ ਦੀ ਜ਼ਿੰਦਗੀ ਬਚਾਈ ਜਾ ਸਕੇ | ਇਸ ਮੌਕੇ ਉਨ੍ਹਾਂ ਗੰਭੀਰ ਮਰੀਜ਼ਾਂ ਨੂੰ ਸੰਭਾਲਣ ਲਈ ਡਾਕਟਰੀ ਨਾਲ ਸਬੰਧਿਤ ਬਰੀਕ ਨੁਕਤਿਆਂ ਤੋਂ ਜਾਣੂ ਕਰਵਾਇਆ।

ਇਸ ਸਿਖਲਾਈ ਕੈਂਪ ਨੂੰ ਸਫਲ ਬਣਾਉਣ ਲਈ ਇੰਡੀਅਨ ਰੀਸੇਂਸੀਟੇਸ਼ਨ ਕੌਂਸਲ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਇਸ ਮੌਕੇ ਡਾ ਸੁਨੀਲ ਕਤਿਆਲ, ਡਾ. ਰਾਹੁਲ ਬਾਂਸਲ, ਡਾ. ਵਿਵੇਕ ਗੁਪਤਾ, ਡਾ. ਅਨੁਪਮ ਸਚਦੇਵਾ, ਡਾ. ਨਰੇਸ਼ ਅਨੰਦ ਅਤੇ ਡਾ. ਪੁਨੀਤ ਚੋਪੜਾ ਨੇ ਵੀ ਸੰਬੋਧਨ ਕੀਤਾ। ਇਸ ਸਿਖਲਾਈ ਕੈਂਪ ਵਿਚ ਵੱਡੀ ਗਿਣਤੀ ਵਿਚ ਡਾਕਟਰਾਂ ਅਤੇ ਨਰਸਿੰਗ ਸਟਾਫ਼ ਵਲੋਂ ਹਿੱਸਾ ਲਿਆ ਗਿਆ।

Facebook Comments

Trending