Connect with us

ਪੰਜਾਬ ਨਿਊਜ਼

ਮਿਆਦ ਪੁਗਾ ਚੁੱਕੇ ਰਸੋਈ ਗੈਸ ਸਿਲੰਡਰ ਦੀ ਵਰਤੋਂ ਨਾਲ ਰਹਿੰਦੈ ਹਾਦਸੇ ਦਾ ਖਦਸ਼ਾ

Published

on

Using an expired LPG cylinder can lead to accidents

ਲੁਧਿਆਣਾ : ਗੈਸ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਹਰ ਇਕ ਰਸੋਈ ਗੈਸ ਸਿਲੰਡਰ ਉਪਰ ਉਸ ਦੀ ਮਿਆਦ ਖਤਮ ਹੋਣ ਦਾ ਮਹੀਨਾ ਅਤੇ ਸਾਲ ਲਿਖਿਆ ਹੁੰਦਾ ਹੈ। ਗੈਸ ਕੰਪਨੀਆਂ ਵਲੋਂ ਸਾਲ ਨੂੰ ਚਾਰ ਤਿਮਾਹੀਆਂ ਵਿਚ ਵੰਡਦਿਆਂ ਏ,ਬੀ,ਸੀ,ਡੀ ਚਾਰ ਕੋਡ ਬਣਾਏ ਹੋਏ ਹਨ।

ਮਿਸਾਲ ਦੇ ਤੌਰ ‘ਤੇ ਜੇ ਕਿਸੇ ਸਿਲੈਂਡਰ ਉਪਰ ਏ-27 ਲਿਖਿਆ ਹੋਵੇਗਾ ਤਾਂ ਉਸ ਦੀ ਮਿਆਦ ਮਾਰਚ 2027 ਵਿਚ ਖਤਮ ਹੋ ਜਾਵੇਗੀ, ਜਿਸ ਤੋਂ ਬਾਅਦ ਉਸ ਰਸੋਈ ਗੈਸ ਸਿਲੈਂਡਰ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਪਰ ਬਹੁਤੇ ਲੋਕਾਂ ਨੂੰ ਇਸਦੀ ਜਾਣਕਾਰੀ ਨਹੀਂ ਹੈ। ਗੱਲਬਾਤ ਦੌਰਾਨ ਅਧਿਕਾਰੀ ਨੇ ਦੱਸਿਆ ਕਿ ਮਿਆਦ ਖਤਮ ਹੋਣ ਤੋਂ ਬਾਅਦ ਸਿਲੈਂਡਰ ਨੂੰ ਮੁੜ ਤੋਂ ਟੈਸਟਿੰਗ ਆਦਿ ਲਈ ਪਲਾਂਟ ਵਿਚ ਭੇਜਿਆ ਜਾਂਦਾ ਹੈ ਅਤੇ ਸਾਰੀ ਜਾਂਚ ਪਰਖ ਕਰਨ ਤੋਂ ਬਾਅਦ 5 ਸਾਲ ਲਈ ਫਿਰ ਤੋਂ ਬਾਜ਼ਾਰ ਵਿਚ ਉਤਾਰਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਜੇ ਕਿਸੇ ਖਪਤਕਾਰ ਦੇ ਧਿਆਨ ਵਿਚ ਅਜਿਹੀ ਗੱਲ ਆਉਂਦੀ ਹੈ ਤਾਂ ਉਹ ਆਪਣੀ ਗੈਸ ਏਜੰਸੀ ਨਾਲ ਸੰਪਰਕ ਕਰਨ। ਇਸ ਸਬੰਧੀ ਗੱਲਬਾਤ ਦੌਰਾਨ ਵਪਾਰੀ ਆਗੂ ਪਰਮਵੀਰ ਸਿੰਘ ਬਾਵਾ ਨੇ ਗੈਸ ਕੰਪਨੀਆਂ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਪ੍ਰਸ਼ੰਸਾ ਕੀਤੀ ਅਤੇ ਇਹ ਕਿਹਾ ਕਿ ਗੈਸ ਏਜੰਸੀਆਂ ਅਤੇ ਕੰਪਨੀਆਂ ਨੂੰ ਚਾਹੀਦਾ ਹੈ ਕਿ ਅਜਿਹੇ ਕੈਂਪ ਲਗਾਤਾਰ ਹੀ ਲਗਾਏ ਜਾਣ ਤਾਂ ਕਿ ਖਪਤਕਾਰਾਂ ਨੂੰ ਰਸੋਈ ਗੈਸ ਦੀ ਵਰਤੋਂ ਸੰਬੰਧੀ ਪੂਰੀ ਜਾਣਕਾਰੀ ਮਿਲਣ ਦੇ ਨਾਲ-ਨਾਲ ਹੋਰ ਜਾਣਕਾਰੀਆਂ ਵੀ ਮਿਲ ਸਕਣ।

 

Facebook Comments

Trending