Connect with us

ਪੰਜਾਬ ਨਿਊਜ਼

ਅਗਲੇ ਸਾਲ ਤੋਂ 4 ਮਹੀਨੇ 7.30 ਵਜੇ ਖੁੱਲ੍ਹਣਗੇ ਸਰਕਾਰੀ ਦਫ਼ਤਰ – CM ਮਾਨ

Published

on

Government offices will open at 7.30 for 4 months from next year - CM maan

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰ ਅਗਲੇ ਸਾਲ ਗਰਮੀਆਂ ਵਿੱਚ ਢਾਈ ਨਹੀਂ ਸਗੋਂ ਚਾਰ ਮਹੀਨੇ ਸਵੇਰੇ 7:30 ਵਜੇ ਖੁੱਲ੍ਹਣਗੇ। ਇਸ ਵਾਰ ਸਰਕਾਰ ਨੇ ਇਹ ਫੈਸਲਾ 2 ਮਈ ਤੋਂ 15 ਜੁਲਾਈ ਤੱਕ ਦਫਤਰ ਜਲਦੀ ਖੋਲ੍ਹਣ ਦੇ ਹਾਂ-ਪੱਖੀ ਨਤੀਜੇ ਮਿਲਣ ਤੋਂ ਬਾਅਦ ਲਿਆ ਹੈ। ਇਸ ਨੂੰ ਸਾਲ 2024 ਵਿੱਚ 1 ਅਪ੍ਰੈਲ ਤੋਂ 31 ਜੁਲਾਈ ਤੱਕ ਲਾਗੂ ਕੀਤਾ ਜਾਵੇਗਾ।

ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਸਾਲ ਦਫ਼ਤਰੀ ਸਮੇਂ ਵਿੱਚ ਬਦਲਾਅ ਬਹੁਤ ਵਧੀਆ ਰਿਹਾ। ਸਰਕਾਰ ਵੱਲੋਂ ਕਰਵਾਏ ਸਰਵੇਖਣ ਵਿੱਚ ਇਹ ਫੀਡਬੈਕ ਸਾਹਮਣੇ ਆਇਆ ਹੈ ਕਿ ਬਿਜਲੀ ਦੀ ਬੱਚਤ ਤੋਂ ਇਲਾਵਾ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਆਪਣੇ ਪਰਿਵਾਰਾਂ ਨਾਲ ਵੱਧ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਹੈ। ਆਮ ਲੋਕਾਂ ਨੇ ਵੀ ਇਸ ਵਾਰ ਆਪਣਾ ਕੰਮ ਕਰਵਾਉਣਾ ਵਧੇਰੇ ਸੁਖਾਲਾ ਪਾਇਆ।

ਦੱਸ ਦੇਈਏ ਕਿ ਦਫ਼ਤਰਾਂ ਦੇ ਜਲਦੀ ਖੁੱਲ੍ਹਣ ਨਾਲ ਪੰਜਾਬ ਭਰ ਦੇ ਲੋਕਾਂ ਲਈ ਸਵੇਰੇ ਜਲਦੀ ਆਪਣੇ ਕੰਮ ਨਿਪਟਾਉਣੇ ਸੌਖੇ ਹੋ ਗਏ ਅਤੇ ਇਸ ਤੋਂ ਬਾਅਦ ਉਹ ਆਪਣੇ ਕੰਮ ਲਈ ਵਧੇਰੇ ਸਮਾਂ ਲਗਾ ਸਕਦੇ ਸਨ। ਵੱਡੀ ਗਿਣਤੀ ਵਿੱਚ ਲੋਕਾਂ ਦੀ ਸਾਰੀ ਦਿਹਾੜੀ ਬਚ ਗਈ। ਮੁਲਾਜ਼ਮਾਂ ਨੂੰ ਵੀ ਕਈ ਤਰੀਕਿਆਂ ਨਾਲ ਫਾਇਦਾ ਹੋਇਆ। ਉਨ੍ਹਾਂ ਨੂੰ ਕਈ ਜ਼ਰੂਰੀ ਕੰਮਾਂ ਲਈ ਵੱਖਰੀ ਛੁੱਟੀ ਨਹੀਂ ਲੈਣੀ ਪੈਂਦੀ ਸੀ। ਬਹੁਤ ਸਾਰੇ ਕਰਮਚਾਰੀ ਆਪਣਾ ਚੈਕਅੱਪ ਕਰਵਾਉਣ, ਬੈਂਕ ਦਾ ਕੰਮ ਆਦਿ ਕਰਨ ਦੇ ਨਾਲ-ਨਾਲ ਬੱਚਿਆਂ ਦੀ ਪੜ੍ਹਾਈ ਨਾਲ ਸਬੰਧਤ ਵਾਧੂ ਸਮਾਂ ਵੀ ਦੇ ਸਕੇ।

Facebook Comments

Trending