ਪੰਜਾਬੀ

ਐਕਸਪ੍ਰੈਸ਼ਨ-2023 ਵਿੱਚ ਸਰਕਾਰੀ ਕਾਲਜ ਲੜਕੀਆਂ ਨੇ ਹਾਸਲ ਕੀਤੀ ਓਵਰਆਲ ਟਰਾਫੀ

Published

on

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਗੁਰ¨ਨਾਨਕ ਇੰਸਟੀਚਿਉਟ ਆਫ ਮੈਨੇਜਮੈਂਟ ਅਤੇ ਟੈਕਨੋਲੋਜੀ, ਲੁਧਿਆਣਾ ਵੱਲੋਂ ਐਕਸਪ੍ਰੈਸ਼ਨ 2023 ਅਧੀਨ ਕਰਵਾਈਆਂ ਗਈਆਂ ਵੱਖ-ਵੱਖ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲਿਆ। ਜਿਸ ਵਿੱਚ ਲੋਗੋ ਡਿਜ਼ਾਇਨ ਵਿੱਚ ਵਿਰਤੀ ਜੈਨ ਨੇ ਦੂਜਾ ਸਥਾਨ , ਵੈੱਬਪੇਜ ਵਿਕਾਸ ਵਿੱਚੋਂ ਵਿਰਤੀ ਜੈਨ, ਏਕਤਾ ਅਤੇ ਜੈਸਿਕਾ ਨੇ ਤੀਜਾ ਸਥਾਨ, ਡੀਬੱਗਿੰਗ ਵਿੱਚੋਂ ਪ੍ਰੇਰਨਾ, ਰਾਸ਼ੀ ਨੇ ਤੀਜਾ ਸਥਾਨ ਹਾਸਲ ਕੀਤਾ।

ਐੱਡਮੈਡ ਸ਼ੋਅ ਵਿੱਚ ਸ਼ਾਕਸ਼ੀ, ਰਿਚਾ, ਚਾਰ¨, ਧਰੁਵੀ ਅਤੇ ਸੁਮਨ ਨੇ ਪਹਿਲਾ ਸਥਾਨ, ਬੈਸਟ ਆਉਟ ਆਫ ਵੇਸਟ ਵਿੱਚੋਂ ਈਵਾ ਅਰੋੜਾ, ਵਿਦਿਸ਼ਾ ਨੇ ਕੰਸੋਲੇਸ਼ਨ, ਰੰਗੋਲੀ ਵਿੱਚੋਂ ਰਿੰਕੀ, ਇੰਦਰਪ੍ਰੀਤ ਨੇ ਦੂਜਾ ਸਥਾਨ, ਅੱਗ ਤੋਂ ਬਿਨਾਂ ਖਾਣਾ ਪਕਾਉਣ ਵਿੱਚੋਂ ਭਵਿਆ ਗੁਪਤਾ, ਇਸ਼ਿਤਾ ਕਪੂਰ ਨੇ ਦੂਜਾ ਸਥਾਨ, ਮਹਿੰਦੀ ਵਿੱਚ ਨੀਲਮ ਨੇ ਕੰਸੋਲੇਸ਼ਨ, ਨਹੁੰ ਕਲਾ ਵਿੱਚ ਸਨਦੀਪ ਕੌਰ ਨੇ ਪਹਿਲਾ ਸਥਾਨ, ਫੁੱਲ ਪ੍ਰਬੰਧ ਵਿੱਚੋਂ ਰੁਚਿਕਾ, ਜਸਮੀਤ ਨੇ ਪਹਿਲਾ ਸਥਾਨ, ਚਿਹਰਾ ਪੇਂਟਿੰਗ ਵਿੱਚੋਂ ਬਬਨਜੋਤ, ਹਰਪ੍ਰੀਤ ਨੇ ਦੂਜਾ ਸਥਾਨ ਹਾਸਲ ਕੀਤਾ।

Facebook Comments

Trending

Copyright © 2020 Ludhiana Live Media - All Rights Reserved.