Connect with us

ਪੰਜਾਬੀ

ਜੀ. ਜੀ. ਐੱਨ .ਪਬਲਿਕ ਸਕੂਲ ‘ਚ ਕਿਸ਼ੋਰ ਬੱਚਿਆਂ ਸੰਬੰਧੀ ਕਰਵਾਈ ਵਰਕਸ਼ਾਪ

Published

on

G. G. Conducted a workshop on adolescent children in N. Public School

ਲੁਧਿਆਣਾ : ਜੀ. ਜੀ. ਐੱਨ .ਪਬਲਿਕ ਸਕੂਲ, ਰੋਜ਼ ਗਾਰਡਨ, ਲੁਧਿਆਣਾ ਵਿੱਚ ਡਾ.ਨਵਨੀਤ ਕੌਰ (ਮਨੋਵਿਗਿਆਨਕ) ਵੱਲੋਂ ਕਿਸ਼ੋਰ ਬੱਚਿਆਂ ਨੂੰ ਕਿਵੇਂ ਸੰਭਾਲ਼ਣਾ ਤੇ ਉਹਨਾਂ ਦੀਆਂ ਸੱਮਸਿਆਵਾਂ ਨੂੰ ਕਿਵੇਂ ਦੂਰ ਕਰਨਾ ਤੇ ਵਰਕਸ਼ਾਪ ਕਰਵਾਈ ਗਈ । ਇਸ ਵਿੱਚ ਉਹਨਾਂ ਦੱਸਿਆ ਕਿ ਅੱਜ ਬੱਚੇ ਨਿਰਾਸ਼ਾ ਦਾ ਸ਼ਿਕਾਰ ਹੋ ਚੁੱਕੇ ਹਨ । ਉਹਨਾਂ ਦੇ ਅੰਦਰ ਗ਼ੁੱਸੇ ਤੇ ਬਦਲੇ ਦੀ ਭਾਵਨਾ ਹੁੰਦੀ ਹੈ , ਵਿੱਦਿਆ ਪੜ੍ਹਾਈ ਦੇ ਨਾਲ ਨਾਲ ਉਹਨਾਂ ਦੇ ਮਨ ਵਿੱਚ ਕੀ ਚੱਲ ਰਿਹਾ ਇਸ ਬਾਰੇ ਵਿਚਾਰਨਾ ਅਧਿਆਪਕ ਦੀ ਨੈਤਿਕ ਜਿੰਮੇਵਾਰੀ ਹੈ ।

ਸਾਡਾ ਸਾਰਿਆਂ ਦਾ ਨੈਤਿਕ ਫ਼ਰਜ਼ ਹੈ ਅਸੀਂ ਉਹਨਾਂ ਨੂੰ ਨਕਾਰਾਤਮਕ ਉਰਜਾ ਨਾ ਦੇ ਕੇ ਚੰਗੇ ਵਿਚਾਰਾਂ ਨਾਲ ਉਤੇਜਿਤ ਕਰੀਏ ।ਅਸੀਂ ਆਪਣੇ ਅਨੁਭਵ ਨਾਲ ਉਹਨਾਂ ਦੇ ਹੁਨਰ ਨੂੰ ਪਹਿਚਾਣੀਏ ਤੇ ਦੋਸਤੀ ਵਾਲਾ ਵਿਵਹਾਰ ਕਰੀਏ , ਉਹਨਾਂ ਨੂੰ ਘੱਟ ਤਣਾਅ ਦੇਈਏ ਇਸ ਦਾ ਨਤੀਜਾ ਬਹੁਤ ਫਲਦਾਇਕ ਨਿਕਲੇਗਾ । ਪ੍ਰਿੰਸੀਪਲ ਗੁਣਮੀਤ ਕੌਰ ਨੇ ਡਾ. ਨਵਨੀਤ ਕੋਰ ਦਾ ਧੰਨਵਾਦ ਕੀਤਾ ਤੇ ਸਮੂਹ ਸਟਾਫ਼ ਨੂੰ ਉਹਨਾਂ ਦੇ ਵਿਚਾਰਾਂ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ ।

Facebook Comments

Trending