ਪੰਜਾਬੀ

ਗੁੱਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ਼ ਵੋਕੇਸ਼ਨਲ ਸਟੱਡੀਜ਼ ‘ਚ ਕਰਵਾਈ ਫਰੇਸ਼ਰ ਪਾਰਟੀ

Published

on

ਲੁਧਿਆਣਾ : ਗੁੱਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ਼ ਵੋਕੇਸ਼ਨਲ ਸਟੱਡੀਜ਼, ਲੁਧਿਆਣਾ ਵਿਖੇ ਨਵੇਂ ਵਿਿਦਆਰਥੀਆਂ ਲਈ ਫਰੇਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਉਦੇਸ਼ ਜਿੱਥੇ ਵਿਦਿਆਰਥੀਆਂ ਨੂੰ ਕਾਲਜ ਦੇ ਵਾਤਾਵਰਣ ਬਾਰੇ ਜਾਣੂ ਕਰਵਾਉਣਾ ਸੀ ਉੱਥੇੇ ਨਾਲ ਹੀ ਵਿਦਿਆਰਥੀਆਂ ਅੰਦਰ ਲੁੱਕੀ ਹੋਈ ਪ੍ਰਤਿਭਾ ਉਜਾਗਰ ਕਰਨਾ ਸੀ । ਇਹ ਸਾਰਾ ਸਮਾਗਮ ਸੰਸਥਾ ਦੇ ਡਾਇਰੈਕਟਰ ਪ੍ਰੋ: ਮਨਜੀਤ ਸਿੰਘ ਛਾਬੜਾ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ ।

ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿਿ ਵਿਦਿਆਰਥੀ ਸਕੂਲੀ ਵਾਤਾਵਰਣ ਵਿਚੋਂ ਨਿਕਲਕੇ ਕਾਲਜ ਦੇ ਵਾਤਾਵਰਣ ਵਿੱਚ ਸ਼ਾਮਲ ਹੋਏ ਹਨ ਜੋ ਕਿ ਸਕੂਲੀ ਵਾਤਾਵਰਣ ਤੋਂ ਵੱਖਰਾ ਹੈ । ਉਹਨਾਂ ਅੱਗੇ ਕਿਹਾ ਕਿ ਸੰਸਥਾ ਵਿਦਿਆਰਥੀਆਂ ਦੇ ਸਰਬ-ਪੱਖੀ ਵਿਕਾਸ ਲਈ ਵਚਨਬੱਧ ਹੈ । ਸੰਸਥਾ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਹਨਾਂ ਨੂੰ ਚੰਗੀ ਦਿਸ਼ਾ ਦੇਣ ਵਿੱਚ ਪੂਰਨ ਸਹਿਯੋਗ ਦੇਵੇਗੀ ।

ਇਸ ਸਮਾਗਮ ਵਿੱਚ ਵੱਖੋ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਦੇ ਨਾਲ ਹੀ ਵਿਿਦਆਰਥੀਆਂ ਨੇ ਸੋਲੋ ਗੀਤ, ਸੋਲੋੋਡਾਂਸ, ਗਰੱੁਪ ਡਾਂਸ, ਕੋਰੀਓਗਰਾਫ਼ੀ ਆਦਿ ਮੁਕਾਬਲਿਆਂ ਵਿੱਚ ਹਿੱਸਾ ਲਿਆ । ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਮਾਡਲੰਿਗ ਦੀ ਪੇਸ਼ਕਾਰੀ ਕੀਤੀ । ਇਸ ਸਮਾਗਮ ਵਿੱਚ ਵਿਦਿਆਰਥੀਆਂ ਵਿੱਚ ਬਹੁਤ ਜੋਸ਼ ਦੇਖਣ ਨੂੰ ਮਿਿਲਆ ।

ਕੋਰੀਓਗਰਾਫੀ ਸਮਾਜਿਕ ਵਿਸ਼ੇ ਨੂੰ ਪੇਸ਼ ਕਰਦੀ ਇੱਕ ਵਧੀਆ ਪੇਸ਼ਕਾਰੀ ਸੀ । ਮਾਡਲਿੰਗ ਰਾਹੀਂ ਸਾਰੇ ਵਿਦਿਆਰਥੀਆਂ ਨੇ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ । ਕੈੱਟਵਾਕ ਵਿੱਚ ਮਿਸ. ਸੈਵੀਕੌਰ, ਮਿਸਟਰ ਗਲੈਮਸੰਯਮ ਅਤੇ ਮਿਸ. ਗਲਿਤਜ਼ ਗੋਇੰਨਕਾ ਚੁਣੇ ਗਏ। ਮਾਡਲਿੰਗ ਮੁਕਾਬਲੇ ਵਿੱਚ ਅਨੁਜ ਸ਼ਰਮਾ ਮਿਸਟਰ ਫਰੈਸ਼ਰ ਅਤੇ ਗਗਨਪ੍ਰੀਤ ਕੌਰ ਮਿਸ ਫਰੈਸ਼ਰ ਚੁਣੇ ਗਏ ।

ਸਮਾਗਮ ਦੀ ਸਮਾਪਤੀ ਇਨਾਮ ਵੰਡ ਸਮਾਰੋਹ ਨਾਲ ਹੋਈ ਅਤੇ ਡਾਇਰੈਕਟਰ ਪ੍ਰੋ: ਮਨਜੀਤ ਸਿੰਘ ਛਾਬੜਾ ਅਤੇ ਡਾ. ਪਰਵਿੰਦਰ ਸਿੰਘ, ਪ੍ਰਿੰਸੀਪਲ, ਜੀ.ਜੀ.ਅੇਨ.ਆਈ.ਐਮ.ਟੀ. ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਹੌਂਸਲਾ ਅਫਜਾਈ ਕੀਤੀ । ਇਸ ਤਰ੍ਹਾਂ ਇਹ ਸਾਰਾ ਸਮਾਗਮ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਸਾਹਮਣੇ ਲੈ ਕੇ ਆਇਆ ਅਤੇ ਸਾਰਿਆਂ ਨੇ ਇਸ ਸਮਾਗਮ ਦਾ ਭਰਪੂਰ ਆਨੰਦ ਮਾਣਿਆ ।

Facebook Comments

Trending

Copyright © 2020 Ludhiana Live Media - All Rights Reserved.