Connect with us

ਪੰਜਾਬੀ

ਏਕਜੋਤ ਯੂਥ ਵੈੱਲਫੇਅਰ ਸੁਸਾਇਟੀ ਵਲੋਂ ਮੁਫ਼ਤ ਜਾਂਚ ਕੈਂਪ

Published

on

Free screening camp by Ekjot Youth Welfare Society

ਲੁਧਿਆਣਾ : ਸਮਾਜ ਸੇਵੀ ਸੰਸਥਾ ਏਕਜੋਤ ਯੂਥ ਵੈਲਫੇਅਰ ਸੁਸਾਇਟੀ ਵਲੋਂ ਧੀ ਦਿਲਰੋਜ ਨੂੰ ਸ਼ਰਧਾਂਜਲੀ ਦੇਣ ਲਈ ਗੁਰਦੁਆਰਾ ਵਿਸ਼ਵਕਰਮਾ ਭਵਨ ਵਿਖੇ ਅੱਖਾਂ ਅਤੇ ਦੰਦਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਜਿਸ ‘ਚ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।

ਕੈਂਪ ‘ਚ ਦੰਦਾਂ ਦਾ ਚੈੱਕਅੱਪ ਡਾ. ਅਗਰਵਾਲ ਡੈਂਟਲ ਅਤੇ ਇਮਪਲਾਂਟ ਸੈਂਟਰ ਗਿੱਲ ਰੋਡ ਅਤੇ ਅੱਖਾਂ ਦਾ ਚੈੱਕਅੱਪ ਏ.ਐੱਸ.ਜੀ.ਆਈ.ਕੇਅਰ ਮਾਡਲ ਟਾਊਨ ਲੁਧਿਆਣਾ ਵਲੋਂ ਕੀਤਾ ਗਿਆ। ਇਸ ਕੈਂਪ ਦਾ 300 ਤੋਂ ਵਧੇਰੇ ਲੋੜਵੰਦ ਮਰੀਜ਼ਾਂ ਨੇ ਲਾਹਾ ਹਾਸਲ ਕੀਤਾ।

ਇਸ ਮੌਕੇ ਸੁਸਾਇਟੀ ਦੇ ਮੁਖੀ ਅਨਿਲ ਕੁਮਾਰ ਨੇ ਕਿਹਾ ਕਿ ਇਹ ਕੈਂਪ ਧੀ ਦਿਲਰੋਜ ਨੂੰ ਸ਼ਰਧਾਂਜਲੀ ਵਜੋਂ ਲਗਾਇਆ ਗਿਆ ਹੈ। ਇਸ ਮੌਕੇ ਸੁਸਾਇਟੀ ਵਲੋਂ ਬੇਟੀ ਦਿਲਰੋਜ ਲਈ ਅਰਦਾਸ ਕੀਤੀ ਅਤੇ ਧੀ ਦਿਲਰੋਜ ਦੀ ਕਾਤਲ ਨੂੰ ਮੌਤ ਦੀ ਸਜ਼ਾ ਦੀ ਮੰਗ ਉਠਾਈ।

Facebook Comments

Trending