Connect with us

ਪੰਜਾਬੀ

ਲਾਇਨ ਕਲੱਬ ਵੱਲੋਂ ਸ਼ੰਕਰਾ ਆਈ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਅੱਖਾਂ ਦਾ ਮੁੁਫਤ ਜਾਂਚ ਕੈਂਪ 

Published

on

Free eye screening camp organized by Line Club in association with Shankara Eye Hospital

ਰਾਏਕੋਟ / ਲੁਧਿਆਣਾ : ਲਾਇਨ ਕਲੱਬ ਰਾਏਕੋਟ ਵੱਲੋਂ ਸ਼ੰਕਰਾ ਆਈ ਹਸਪਤਾਲ ਦੇ ਸਹਿਯੋਗ ਨਾਲ ਪਰਧਾਨ ਪਵਨ ਵਰਮਾ ਦੀ ਅਗਵਾਈ ਹੇਠ ਅੱਖਾਂ ਦਾ ਮੁੁਫਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਮਾਜ ਸੇਵੀ ਅਤੇ ਕਾਰੋਬਾਰੀ ਹੀਰਾ ਲਾਲ ਬਾਂਸਲ ਮੁੁਸਕਾਨ ਕੈਟਲ ਫੀਡ ਵਾਲਿਆਂ ਵੱਲੋਂ ਕੀਤਾ ਗਿਆ।

ਇਸ ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਦੇ ਸ਼ੂਗਰ ਬੀ ਪੀ ਆਦਿ ਦੇ ਟੈਸਟ ਵੀ ਮੁੁਫ਼ਤ ਕੀਤੇ ਗਏ। ਇਸ ਮੌਕੇ ਸ਼ੰਕਰਾ ਆਈ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ 298 ਮਰੀਜ਼ਾਂ ਦੀਆਂ ਅੱਖਾਂ ਦਾ ਨਿਰੀਖਣ ਕੀਤਾ ਗਿਆ, ਜਦ ਕੇ 61 ਮਰੀਜ਼ ਆਪੇ੍ਸ਼ਨ ਲਈ ਚੁੁਣੇ ਗਏ।

ਕੇ ਕੇ ਸ਼ਰਮਾ ਨੇ ਦੱਸਿਆ ਕਿ ਲਾਇਨ ਕਲੱਬ ਵੱਲੋਂ ਸਮੇਂ ਸਮੇਂ ਤੇ ਸਮਾਜ ਸੇਵੀ ਕੰਮ ਕੀਤੇ ਜਾਂਦੇ ਹਨ ਜਿਸ ਤਹਿਤ ਮੈਡੀਕਲ ਕੈਂਪਾਂ ਦਾ ਵੱਧ ਚੜ੍ਹ ਕੇ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਆਮ ਲੋੜਵੰਦ ਲੋਕਾਂ ਨੂੰ ਸਹੀ ਅਤੇ ਸੌਖੇ ਢੰਗ ਨਾਲ ਸਿਹਤ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਸਕਣ।

Facebook Comments

Trending