Connect with us

ਪੰਜਾਬੀ

ਨਿਰਮਲ ਡੇਰਾ ਬੇਰ ਕਲਾਂ ਵਿਖੇ ਅੱਖਾਂ ਦੇ ਕੈਂਪ ‘ਚ 168 ਮਰੀਜ਼ਾਂ ਦੀ ਜਾਂਚ

Published

on

Examination of 168 patients in eye camp at Nirmal Dera Ber Kalan

ਮਲੌਦ (ਲੁਧਿਆਣਾ ) :  ਨਿਰਮਲ ਡੇਰਾ ਬੇਰ ਕਲਾਂ ਵਿਖੇ ਸੰਤ ਬਾਬਾ ਬੇਅੰਤ ਸਿੰਘ ਕਾਰ ਸੇਵਾ ਵਾਲੇ ਅਤੇ ਸੰਤ ਬਾਬਾ ਸੁਖਦੇਵ ਸਿੰਘ ਲੰਗਰਾਂ ਵਾਲਿਆਂ ਦੇ ਉੱਦਮ ਸਦਕਾ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸੰਤ ਬੇਰ ਕਲਾਂ ਵਲੋਂ ਮੁੱਖ ਮਹਿਮਾਨ ਚੇਅਰਮੈਨ ਵਰਿੰਦਰਪ੍ਰੀਤ ਸਿੰਘ ਵਿੱਕੀ ਬੇਰ ਕਲਾਂ ਦੀ ਹਾਜ਼ਰੀ ਵਿਚ ਕੀਤਾ ਗਿਆ।

ਇਸ ਕੈਂਪ ਦੌਰਾਨ ਮਰੀਜ਼ਾਂ ਨੂੰ ਚੈੱਕਅਪ ਕਰਨ ਦੀ ਸੇਵਾ ਡਾਕਟਰ ਅਰਵਿੰਦ ਕੁਮਾਰ ਧੂਰੀ ਵਾਲਿਆਂ ਵਲੋਂ ਕੀਤੀ ਗਈ ਜਿਸ ਵਿਚ 168 ਮਰੀਜ਼ਾਂ ਦੀਆਂ ਅੱਖਾਂ ਚੈੱਕ ਕਰਕੇ ਫ਼ਰੀ ਦਵਾਈਆਂ ਦਿੱਤੀਆਂ ਗਈਆਂ ਅਤੇ ਲੋੜਵੰਦਾਂ ਦੇ ਆਪ੍ਰੇਸ਼ਨ ਕਰਵਾ ਕੇ ਮੁਫ਼ਤ ਲੈਂਜ਼ ਪੁਆਏ ਗਏ। ਇਸ ਮੌਕੇ ਸੰਤ ਬੇਰ ਕਲਾਂ ਨੇ ਦੱਸਿਆ ਕਿ ਇਸ ਕੈਂਪ ਦਾ ਵੱਡੀ ਗਿਣਤੀ ਵਿਚ ਜ਼ਰੂਰਤਮੰਦਾਂ ਨੇ ਲਾਭ ਪ੍ਰਾਪਤ ਕੀਤਾ। ਉਨ੍ਹਾਂ ਡਾਕਟਰਾਂ ਦੀ ਟੀਮ ਤੇ ਪਤਵੰਤਿਆਂ ਦਾ ਧੰਨਵਾਦ ਅਤੇ ਸਨਮਾਨ ਕੀਤਾ।

Facebook Comments

Trending