Connect with us

ਪੰਜਾਬੀ

ਨਿਊ ਏਜ਼ ਵੈੱਲਫ਼ੇਅਰ ਕਲੱਬ ਵੱਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

Published

on

Free eye screening camp organized by New Age Welfare Club

ਖੰਨਾ / ਲੁਧਿਆਣਾ : ਨਿਊ ਏਜ਼ ਵੈੱਲਫ਼ੇਅਰ ਕਲੱਬ ਵੱਲੋਂ ਸਵ. ਬਲਵਿੰਦਰ ਸਿੰਘ ਢੀਂਡਸਾ ਦੀ ਯਾਦ ‘ਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ, ਜਿਸ ‘ਚ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸਵ. ਢੀਂਡਸਾ ਦੇ ਪੁੱਤਰ ਅਮਰਿੰਦਰ ਸਿੰਘ ਮਿੰਦੀ ਨੇ ਪੁੱਜੀਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ।

ਕੈਂਪ ਦੌਰਾਨ 523 ਮਰੀਜ਼ਾਂ ਦੀਆਂ ਅੱਖਾਂ ਦਾ ਚੈਕਅਪ ਕੀਤਾ ਗਿਆ ਤੇ 95 ਮਰੀਜ਼ਾਂ ਦੀ ਅੱਖਾਂ ਦਾ ਮੁਫ਼ਤ ਆਪਰੇਸ਼ਨ ਕਰਨ ਲਈ ਚੋਣ ਕੀਤੀ ਗਈ। ਕਲੱਬ ਚੇਅਰਮੈਨ ਸ਼ਮਿੰਦਰ ਸਿੰਘ ਮਿੰਟੂ ਨੇ ਕਿਹਾ ਕਲੱਬ ਵੱਲੋਂ ਲਗਾਤਾਰ ਸਮਾਜ ਸੇਵਾ ਕੰਮਾਂ ‘ਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਭਵਿੱਖ ‘ਚ ਵੀ ਲੋਕਾਂ ਦੀ ਮਦਦ ਲਈ ਸੇਵਾ ਲਈ ਇਸ ਤਰਾਂ ਦੇ ਸਮਾਗਮ ਜਾਰੀ ਰਹਿਣਗੇ।

ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਲੱਬ ਲਈ 2 ਲੱਖ ਰੁਪਏ ਦੀ ਗ੍ਾਂਟ ਦੇਣ ਦਾ ਐਲਾਨ ਕੀਤਾ। ਪ੍ਰਧਾਨ ਸੰਦੀਪ ਸਿੰਘ ਨੇ ਪੁੱਜੀਆਂ ਸਭ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।

Facebook Comments

Trending