Connect with us

ਪੰਜਾਬੀ

ਜਗਰਾਓਂ ਵੈੱਲਫੇਅਰ ਸੁਸਾਇਟੀ ਨੇ ਅੱਖਾਂ ਦਾ ਜਾਂਚ ਕੈਂਪ ਲਗਾਇਆ

Published

on

Jagraon Welfare Society conducts eye screening camp

ਜਗਰਾਓਂ / ਲੁਧਿਆਣਾ : ਜਗਰਾਓਂ ਵੈੱਲਫੇਅਰ ਸੁਸਾਇਟੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਜੀ ਦੀ ਯਾਦ ਨੂੰ ਸਮਰਪਿਤ ਬਰਾੜ ਆਈ ਸੈਂਟਰ ਸਰਾਭਾ ਨਗਰ ਲੁਧਿਆਣਾ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕ ਕੈਂਪ ਲਗਾਇਆ।
ਸਥਾਨਕ ਏਐੱਸ ਆਟੋਮੋਬਾਇਲ ਵਿਖੇ ਲਗਾਏ ਕੈਂਪ ਦਾ ਉਦਘਾਟਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕਿਰਨਜੀਤ ਸਿੰਘ ਸੋਨੀ ਗ਼ਾਲਿਬ ਨੇ ਕਰਦਿਆਂ ਸੁਸਾਇਟੀ ਦੇ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਤੇ ਚੇਅਰਮੈਨ ਰਜਿੰਦਰ ਜੈਨ ਨੇ ਦੱਸਿਆ ਕਿ ਕੈਂਪ ‘ਚ ਡਾ. ਸੁਦੀਪ ਸਿੰਘ ਬਰਾੜ ਨੇ 60 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ।

ਇਸ ਮੌਕੇ ਅਵਤਾਰ ਸਿੰਘ ਚੀਮਨਾ, ਰਾਜ ਕੁਮਾਰ ਭੱਲਾ, ਕੈਪਟਨ ਨਰੇਸ਼ ਵਰਮਾ, ਡਾ: ਸਤੀਸ਼ ਸ਼ਰਮਾ, ਬੱਬੂ ਚੀਮਨਾ ਆਦਿ ਹਾਜ਼ਰ ਸਨ। ਇਸ ਮੌਕੇ ਸੁਸਾਇਟੀ ਵੱਲੋਂ ਸੋਨੀ ਗਾਲਿਬ ਨੂੰ ਮੁੜ ਜ਼ਿਲ੍ਹਾ ਪ੍ਰਧਾਨ ਥਾਪਣ ਤੇ ਸਨਮਾਨਿਤ ਵੀ ਕੀਤਾ ਗਿਆ।

Facebook Comments

Trending