Connect with us

ਪੰਜਾਬੀ

ਦਵਾਈ ਨਾ ਮਿਲਣ ‘ਤੇ ਭੜਕੇ ਨਸ਼ੇੜੀਆਂ ਨੇ ਲਾਇਆ ਜਾਮ

Published

on

The drug addicts got angry when the medicine was not available

ਜਗਰਾਓਂ/ ਲੁਧਿਆਣਾ : ਜਗਰਾਉਂ ਵਿਖੇ ਨਸ਼ਾ ਛੱਡਣ ਦੀ ਦਵਾਈ ਲੈਣ ਆਏ ਲੋਕਾਂ ਨੂੰ ਦਵਾਈ ਨਾ ਮਿਲਣ ‘ਤੇ ਸੜਕ ਜਾਮ ਕਰਦਿਆਂ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਨਸ਼ਾ ਛੁਡਾਊ ਕੇਂਦਰ ਨਾਲ ਜੁੜੇ ਓਟ ਸੈਂਟਰ ਦੇ ਮੁਲਾਜ਼ਮ ਅੱਜ ਆਪਣੀਆਂ ਮੰਗਾਂ ਦੇ ਚਲਦੇ ਹੜਤਾਲ ‘ਤੇ ਸਨ।

ਇਸੇ ਦੌਰਾਨ ਰੋਜ਼ਾਨਾ ਵਾਂਗ ਨਸ਼ਾ ਛੱਡਣ ਦੀ ਦਵਾਈ ਲੈਣ ਪੁੱਜੇ ਵੱਡੇ ਇਕੱਠ ਨੂੰ ਜਦੋਂ ਹੜਤਾਲੀ ਮੁਲਾਜ਼ਮਾਂ ਨੇ ਬੇਰੰਗ ਮੋੜ ਦਿੱਤਾ ਤਾਂ ਉਨ੍ਹਾਂ ਨੇ ਗੁੱਸੇ ‘ਚ ਆ ਕੇ ਜਗਰਾਉਂ ਰਾਏਕੋਟ ਰੋਡ ਜਾਮ ਕਰਦਿਆਂ ਧਰਨਾ ਦੇ ਦਿੱਤਾ। ਇਸ ਧਰਨੇ ਦੌਰਾਨ ਦੋਵਾਂ ਪਾਸੇ ਵਾਹਨਾਂ ਦੀ ਲੰਮੀ ਲਾਈਨ ਲੱਗ ਗਈ ਅਤੇ ਇਸ ਦੌਰਾਨ ਵਾਹਨ ਚਾਲਕਾਂ ਅਤੇ ਧਰਨਾਕਾਰੀਆਂ ਵਿੱਚ ਤੂ-ਤੂ ਮੈਂ-ਮੈਂ ਵੀ ਹੋਈ।

ਮੌਕੇ ‘ਤੇ ਪੁਲਿਸ ਵੀ ਪੁੱਜੀ ਪਰ ਨਸ਼ਾ ਛੱਡਣ ਦੀ ਦਵਾਈ ਲੈਣ ਆਏ ਧਰਨਾਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਵਿਚੋਂ ਕਿਸੇ ਵੱਲੋਂ ਅਫ਼ੀਮ, ਭੁੱਕੀ, ਚਿੱਟਾ ਛੱਡਣ ਦੀ ਦਵਾਈ ਸ਼ੁਰੂ ਕੀਤੀ ਗਈ ਹੈ, ਜੇ ਅੱਜ ਦਵਾਈ ਨਾ ਮਿਲੀ ਤਾਂ ਉਨ੍ਹਾਂ ਦੀ ਤਬੀਅਤ ਵਿਗੜ ਜਾਵੇਗੀ। ਇਸ ਦੇ ਚਲਦੇ ਉਹ ਵਿਰੋਧ ਕਰ ਰਹੇ ਹਨ, ਜੇ ਓਟ ਕਲੀਨਿਕ ਦੇ ਮੁਲਾਜ਼ਮ ਹੜਤਾਲ ਤੇ ਹਨ। ਸਿਵਲ ਹਸਪਤਾਲ ਦੇ ਐਸਐਮਓ ਨੇ ਉਨ੍ਹਾਂ ਦੀ ਡਿਮਾਂਡ ਨੂੰ ਅਣਦੇਖਿਆ ਕਰ ਦਿੱਤਾ ਜਿਸ ਕਰਕੇ ਉਹ ਧਰਨੇ ‘ਤੇ ਬੈਠੇ ਹਨ।

Facebook Comments

Advertisement

Trending