Connect with us

ਅਪਰਾਧ

2 ਲੱਖ 24 ਹਜ਼ਾਰ ਦੀ ਨਕਦੀ ਲੈ ਕੇ ਨੌਕਰ ਹੋਇਆ ਰਫੂਚੱਕਰ, ਮੁਕੱਦਮਾ ਦਰਜ

Published

on

2 lakh 24 thousand in cash became a servant, a case was registered

ਲੁਧਿਆਣਾ : ਚਾਰ ਮਹੀਨੇ ਪਹਿਲਾਂ ਰੱਖਿਆ ਨੌਕਰ ਵਿਸ਼ਵਾਸ ਬਣਾਕੇ ਕਪੜਾ ਕਾਰੋਬਾਰੀ ਦੇ 2 ਲੱਖ 24 ਹਜ਼ਾਰ ਰੁਪਏ ਲੈ ਕੇ ਰਫੂਚੱਕਰ ਹੋ ਗਿਆ। ਸਮਰਾਲਾ ਚੌਂਕ ਦੇ ਕੋਲੋਂ ਸਕੂਟਰ ਬਰਾਮਦ ਕਰਕੇ ਪੁਲਿਸ ਨੇ ਮੁਲਜ਼ਮ ਦਾਨਿਸ਼ ਚੱਡਾ ਦੇ ਖ਼ਿਲਾਫ਼ ਅਮਾਨਤ ਵਿੱਚ ਖਿਆਨਤ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਨਹਿਰੂ ਨਗਰ ਮਾਡਲ ਟਾਊਨ ਦੇ ਰਹਿਣ ਵਾਲੇ ਜਸਪਾਲ ਸਿੰਘ ਨੇ ਦੱਸਿਆ ਕਿ ਕੱਪੜੇ ਦੀ ਟ੍ਰੇਡਿੰਗ ਦੇ ਨਾਲ-ਨਾਲ ਉਨ੍ਹਾਂ ਦੇ ਮੈਨਫੈਕਚਰਿੰਗ ਯੂਨਿਟ ਵੀ ਹਨ।

ਦਾਨਿਸ਼ ਬਜ਼ਾਰ ਚੋਂ ਪੇਮੈਂਟ ਲੈਣ ਲਈ ਕਾਰੋਬਾਰੀ ਦਾ ਐਕਟਿਵਾ ਸਕੂਟਰ ਲੈ ਕੇ ਗਿਆ। ਜਦ ਉਹ ਵਾਪਸ ਨਾ ਆਇਆ ਤਾਂ ਕਾਰੋਬਾਰੀ ਨੇ ਆਪਣੇ ਮੁਲਾਜ਼ਮਾਂ ਨੂੰ ਸ਼ਾਸਤਰੀ ਨਗਰ ਵਾਲੇ ਘਰ ਵਿੱਚ ਭੇਜਿਆ। ਕਾਰੋਬਾਰੀ ਨੂੰ ਪਤਾ ਲੱਗਾ ਕਿ ਘਰ ਚੋਂ ਦਾਨਿਸ਼ ਦਾ ਪੂਰਾ ਪਰਿਵਾਰ ਜਾ ਚੁੱਕਾ ਸੀ। ਤਫਤੀਸ਼ ਕਰਨ ਤੇ ਪਤਾ ਲੱਗਾ ਕਿ ਮੁਲਜ਼ਮ ਮਹਾਂਵੀਰ ਜੈਨ ਕਲੋਨੀ ਚੋਂ 2 ਲੱਖ 24 ਹਜ਼ਾਰ ਰੁਪਏ ਦੀ ਰਕਮ ਲੈ ਗਿਆ ਸੀ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Facebook Comments

Trending