Connect with us

ਅਪਰਾਧ

ਇੰਗਲੈਂਡ ਤੋਂ ਡਿਪੋਰਟ ਕਰਨ ਦੀ ਧਮਕੀ ਦੇ ਕੇ ਮਾਰੀ ਦੋ ਲੱਖ ਦੀ ਠੱਗੀ, ਮੁਕੱਦਮਾ ਦਰਜ

Published

on

Fraud of two lakhs by threatening to deport from England, case registered

ਲੁਧਿਆਣਾ : ਲੰਡਨ ਤੋਂ ਭਾਰਤ ਪਰਤੀ ਮੁਟਿਆਰ ਨੂੰ ਡਿਪੋਰਟ ਕਰਨ ਤੇ ਉਸ ਦੇ ਮਾਤਾ ਪਿਤਾ ਦਾ ਨੁਕਸਾਨ ਕਰਨ ਦੀ ਧਮਕੀ ਦੇ ਇਕ ਨੌਸਰਬਾਜ਼ ਨੇ 2 ਲੱਖ ਰੁਪਏ ਦੀ ਨਕਦੀ ਟਰਾਂਸਫਰ ਕਰਵਾ ਲਈ। ਇਸ ਮਾਮਲੇ ਵਿਚ ਥਾਣਾ ਪੀਏਯੂ ਦੀ ਪੁਲਿਸ ਨੇ ਕਿਚਲੂ ਨਗਰ ਦੇ ਰਹਿਣ ਵਾਲੇ ਮਿਲਨ ਸਿੰਗਲਾ ਦੇ ਬਿਆਨ ਉੱਪਰ ਅਣਪਛਾਤੇ ਨੌਸਰਬਾਜ਼ ਦੇ ਖਿਲਾਫ ਐੱਫ ਆਈ ਆਰ ਦਰਜ ਕਰ ਲਈ ਹੈ।

ਥਾਣਾ ਪੀਏਯੂ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮਿਲਨ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਪਲਕ ਲੰਡਨ ਵਿਚ ਰਹਿੰਦੀ ਹੈ। ਇਕ ਹਫ਼ਤਾ ਪਹਿਲੋਂ ਪਲਕ ਮਾਤਾ ਪਿਤਾ ਨੂੰ ਮਿਲਣ ਲਈ ਭਾਰਤ ਆਈ ਸੀ। ਇਸੇ ਦੌਰਾਨ ਪਲਕ ਨੂੰ ਇਕ ਅਣਪਛਾਤੇ ਨੰਬਰ ਤੋਂ ਫੋਨ ਆਇਆ। ਕਾਲਰ ਖੁਦ ਨੂੰ ਯੂਕੇ ਹੋਮ ਦਾ ਵਾਸੀ ਦੱਸ ਰਿਹਾ ਸੀ । ਪਹਿਲੋਂ ਨੌਸਰਬਾਜ਼ ਨੇ ਪਲਕ ਦੇ ਮਾਤਾ ਪਿਤਾ ਨੂੰ ਮੁਸੀਬਤ ਵਿਚ ਪਾਉਣ ਦੀ ਧਮਕੀ ਦਿੱਤੀ ਅਤੇ ਫਿਰ ਯੂਕੇ ਤੋਂ ਡਿਪੋਰਟ ਕਰਵਾਉਣ ਦਾ ਡਰ ਦਿਖਾਇਆ ।

ਬੁਰੀ ਤਰ੍ਹਾਂ ਧਮਕਾ ਕੇ ਮੁਲਜ਼ਮ ਨੇ ਪਲਕ ਕੋਲੋਂ ਦੋ ਲੱਖ ਰੁਪਏ ਦੀ ਮੰਗ ਕੀਤੀ । ਡਰੀ ਸਹਿਮੀ ਲੜਕੀ ਨੇ ਨੌਸਰਬਾਜ਼ ਦੇ ਖਾਤੇ ਵਿੱਚ 2 ਲੱਖ ਰੁਪਏ ਦੀ ਰਕਮ ਟਰਾਂਸਫਰ ਕਰਵਾ ਦਿੱਤੀ । ਇਸ ਮਾਮਲੇ ਸਬੰਧੀ ਜਿਸ ਤਰ੍ਹਾਂ ਹੀ ਪਲਕ ਦੇ ਪਿਤਾ ਮਿਲਣ ਸਿੰਗਲਾ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਥਾਣਾ ਪੀਏਯੂ ਦੇ ਇੰਸਪੈਕਟਰ ਸਤਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮਿਲਨ ਸਿੰਗਲਾ ਦੇ ਬਿਆਨ ਉਪਰ ਅਣਪਛਾਤੇ ਨੌਸਰਬਾਜ਼ ਖਿਲਾਫ ਕੇਸ ਦਰਜ ਕਰ ਲਿਆ ਹੈ।

Facebook Comments

Trending