Connect with us

ਪੰਜਾਬੀ

ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਵਾਤਾਵਰਨ ਸੰਭਾਲ ਲਈ ਚਲਾਈ ਰੁੱਖ ਲਗਾਓ ਮੁਹਿੰਮ

Published

on

Environmental Conservation Tree Planting Campaign at International Public Schools

ਲੁਧਿਆਣਾ : ਇੰਟਰਨੈਸ਼ਨਲ ਪਬਲਿਕ ਸੀ. ਸੈ.ਸਕੂਲ ਸੰਧੂ ਨਗਰ ਵਿੱਚ ਪਿਛਲੇ ਹਫਤੇ ਤੋਂ ਚਲ ਰਹੇ ਵਾਤਾਵਰਨ ਸੰਭਾਲ ਅਧੀਨ ਮੁਹਿੰਮ ਦੀ ਅਜ ਪੂਰਨਤਾ ਕੀਤੀ ਗਈ । ਇਸਦੀ ਅਗਵਾਈ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜਿੰਦਰ ਸਿੰਘ ਸੰਧੂ ਦੀ ਨਿਗਰਾਨੀ ਅਤੇ ਸਕੂਲ ਦੀ ਮੁੱਖ ਅਧਿਆਪਕਾ ਸੁਮਨ ਅਰੋੜਾ ਦੀ ਨਿਗਰਾਨੀ ਹੇਠ ਕੀਤਾ ਗਿਆ ।

ਇਸ ਰੁੱਖ ਲਗਾਓ ਮੁਹਿੰਮ ਵਿੱਚ ਸਾਰੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ । ਜਮਾਤ ਗਿਆਰਵੀਂ ਦੀ ਵਿਦਿਆਰਥਣ ਅਨੁਸ਼ਕਾ ਵਲੋਂ ‘ਰੁੱਖ ਲਗਾਓ, ਜੀਵਨ ਬਚਾਓ ’ ਕਵਿਤਾ ਸੁਣਾਈ ਗਈ । ਜਮਾਤ ਦਸਵੀਂ ਦੀ ਵਿਦਿਆਰਥਣ ਕਸ਼ਿਸ਼ ਵੱਲੋਂ ਬੱਚਿਆਂ ਨੂੰ ਵਾਤਾਵਰਨ ਸੰਭਾਲ ਹਿਤ ਉਤਸ਼ਾਹਿਤ ਕਰਨ ਲਈ ਭਾਸ਼ਣ ਦਿਤਾ ਗਿਆ ।

ਇਸ ਮੌਕੇ ਤੇ ਸਕੂਲ ਦੀ ਮੁੱਖ ਅਧਿਆਪਕਾ ਨੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਹ ਹਰੇਕ ਸ਼ੁਭ ਮੌਕੇ ਤੇ ਇਕ ਪੌਦਾ ਜਰੂਰ ਲਗਾਉਣ ਕਿਉਂਕਿ ਅੱਜ ਦਾ ਸੁਰਖਿਅਤ ਵਾਤਾਵਰਨ ਹੀ ਸਾਡਾ ਸੁਰਖਿਅਤ ਜੀਵਨ ਬਣਾਏਗਾ ।

Facebook Comments

Trending