Connect with us

ਅਪਰਾਧ

ਕੈਨੇਡਾ ਦਾ ਵਰਕ ਪਰਮਿਟ ਦਵਾਉਣ ਦਾ ਝਾਂਸਾ ਦੇ ਕੇ ਜੀਜੇ-ਸਾਲੇ ਨਾਲ ਕੀਤੀ ਲੱਖਾਂ ਦੀ ਠੱਗੀ, ਕੇਸ ਦਰਜ

Published

on

Fraud of lakhs committed with brother-in-law on the pretense of obtaining Canada's work permit, case registered

ਲੁਧਿਆਣਾ : ਜੀਜੇ ਸਾਲੇ ਨੂੰ ਦੋ ਸਾਲ ਦੇ ਵਰਕ ਪਰਮਿਟ ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਟ੍ਰੈਵਲ ਏਜੰਟਾ ਨੇ ਲੱਖਾਂ ਰੁਪਏ ਹਾਸਲ ਕਰਕੇ ਧੋਖਾਧੜੀ ਨੂੰ ਅੰਜਾਮ ਦਿੱਤਾ। ਇਸ ਮਾਮਲੇ ਵਿਚ ਪੁਲਿਸ ਨੇ ਧੂਰੀ ਦੇ ਰਹਿਣ ਵਾਲੇ ਅਜਾਇਬ ਸਿੰਘ ਦੀ ਸ਼ਿਕਾਇਤ ਤੇ ਪੜਤਾਲ ਤੋਂ ਬਾਅਦ ਬਾਬਾ ਬੁੱਢਾ ਇਨਕਲੇਵ ਅਮ੍ਰਿਤਸਰ ਦੇ ਵਾਸੀ ਪੰਕਜ ਖੋਖਰ,ਨੀਲਾ ਮਹਿਲ ਜਲੰਧਰ ਦੇ ਰਹਿਣ ਵਾਲੇ ਕੁਨਾਲ ਗਿੱਲ,ਰੋਇਲ ਪਲਾਜ਼ਾ ਚੀਮਾ ਚੌਂਕ ਲੁਧਿਆਣਾ ਦੀ ਵਾਸੀ ਸੋਨੀਆ, ਹਰਦੀਪ ਸਿੰਘ ਅਤੇ ਅਸ਼ੀਸ਼ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਜਾਇਬ ਸਿੰਘ ਨੇ ਦੱਸਿਆ ਕਿ ਸਾਲ 2021 ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਸੰਗਰੂਰ ਦੇ ਵਾਸੀ ਆਪਣੇ ਜੀਜੇ ਬਲਵੀਰ ਸਿੰਘ ਨਾਲ ਕੈਨੇਡਾ ਜਾਣ ਚੀਮਾਂ ਚੌਂਕ ਸਥਿਤ ਟ੍ਰੈਵਲ ਏਜੰਟ ਦੇ ਦਫਤਰ ਵਿੱਚ ਸੰਪਰਕ ਕੀਤਾ। ਮੁੱਖ ਟਰੈਵਲ ਏਜੰਟ ਪੰਕਜ ਖੋਖਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੋਵਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ। ਮੁਲਾਜ਼ਮਾਂ ਨੇ ਵੱਖ ਵੱਖ ਤਰੀਕਾਂ ਤੇ ਲੱਖਾਂ ਰੁਪਏ ਦੀ ਰਕਮ ਹਾਸਲ ਕਰਨ ਮਗਰੋਂ ਨਾ ਤਾਂ ਉਨ੍ਹਾਂ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਰਕਮ ਵਾਪਸ ਦਿੱਤੀ।

Facebook Comments

Trending