ਪੰਜਾਬੀ
ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ਸੈਂਟਰਲ ਸਟੂਡੈਂਟ ਐਸੋਸੀਏਸ਼ਨ ਦਾ ਗਠਨ
Published
3 years agoon

ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ਨਵੇਂ ਵਿੱਦਿਅਕ ਵਰ੍ਹੇ 2022-23 ਦੀ ਸੈਂਟਰਲ ਸਟੂਡੈਂਟ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ। ਅਸੈਂਬਲੀ ਦਾ ਅਰੰਭ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਨਾਲ ਕੀਤਾ ਗਿਆ । ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਰਾਜੇਸ਼ਵਰਪਾਲ ਕੌਰ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
ਸੀ ਐੱਸ.ਏ ਇੰਚਾਰਜ ਪ੍ਰੋ. ਤਜਿੰਦਰ ਕੌਰ ਤੇ ਡਾ. ਅਜੀਤ ਕੌਰ ਨੇ ਉਹਨਾਂ ਨੂੰ ਜੀ ਆਇਆ ਕਿਹਾ। ਕਾਲਜ ਦੇ ਸਾਰੇ ਸਟਾਫ਼ ਮੈਬਰਜ਼ ਦੀ ਵਿਦਿਆਰਥਣਾਂ ਨਾਲ ਜਾਣ ਪਛਾਣ ਕਰਵਾਈ ਗਈ ਤੇ ਨਾਲ ਹੀ ਕਾਲਜ ਦੀ ਸੈਂਟਰਲ ਸਟੂਡੈਂਟ ਐਸੋਸੀਏਸ਼ਨ ਦਾ ਸੰਗਠਨ ਕੀਤਾ ਗਿਆ।
ਇਸ ਮੌਕੇ ਬੀ .ਏ.ਭਾਗ ਤੀਜਾ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਨੂੰ ਕਾਲਜ ਦੀ ਹੈੱਡ ਗਰਲ, ਬੀ.ਕਾਮ ਭਾਗ ਤੀਜਾ ਦੀ ਵਿਦਿਆਰਥਣ ਸੇਜ਼ਲ ਨੂੰ ਡਿਪਟੀ ਹੈੱਡ ਗਰਲ, ਨੈਨਸੀ ਗੁਪਤਾ ਨੂੰ ਸਪੋਰਟਸ ਪ੍ਰੈਜ਼ੀਡੈਂਟ, ਰਮਨਦੀਪ ਕੌਰ ਨੂੰ ਸਪੋਰਟਸ ਸੈਕਟਰੀ ਅਤੇ ਪੂਜਾ ਨੂੰ ਸਪੋਰਟਸ ਜੁਆਇੰਟ ਸੈਕਟਰੀ ਘੋਸ਼ਿਤ ਕੀਤਾ ਗਿਆ।
ਕਾਲਜ ਪ੍ਰਿੰ: ਡਾ: ਰਾਜੇਸ਼ਵਰਪਾਲ ਕੌਰ ਨੇ ਸਾਰੀ ਸੈਂਟਰਲ ਸਟੂਡੈਂਟ ਐਸੋਸੀਏਸ਼ਨ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਹੋਇਆਂ ਕਿਹਾ ਕਿ,”ਪਿਛਲੇ ਸਾਲਾਂ ਦੇ ਵਾਂਗ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਾਡਾ ਕਾਲਜ ਉੱਨਤੀ ਦੇ ਸਿਖਰਾਂ ਨੂੰ ਛੂਹੇ। ਤੁਸੀਂ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੇ ਕਾਲਜ ਅਤੇ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰੋ।”
ਇਸ ਦੇ ਨਾਲ ਹੀ ਸੀ. ਐੱਸ.ਏ. ਇੰਚਾਰਜ ਪ੍ਰੋ: ਤਜਿੰਦਰ ਕੌਰ ਅਤੇ ਡਾ: ਅਜੀਤ ਕੌਰ ਨੂੰ ਵਧੀਆ ਟੀਮ ਤਿਆਰ ਕਰਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸਰਦਾਰ ਰਣਜੋਧ ਸਿੰਘ ਨੇ ਵੀ ਸਕਾਰਾਤਮਕ ਸੋਚ ਰੱਖਦੇ ਹੋਏ ਜੀਵਨ ਵਿਚ ਅੱਗੇ ਵਧਣ ਦਾ ਸੰਦੇਸ਼ ਦਿੱਤਾ।
You may like
-
RGC ਦੀਆਂ ਖਿਡਾਰਨਾਂ ਨੇ ‘ ਖੇਡਾਂ ਵਤਨ ਪੰਜਾਬ ਦੀਆਂ ‘ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
-
ਮਾਸਟਰ ਤਾਰਾ ਸਿੰਘ ਕਾਲਜ ਵਿਖੇ ਨਵੇਂ ਵਿੱਦਿਅਕ ਵਰ੍ਹੇ ਲਈ ਵਿਦਿਆਰਥੀ ਕੌਂਸਿਲ ਦਾ ਗਠਨ
-
ਹਰਨੀਤ ਕੌਰ ਬਣੀ ਲੁਧਿਆਣਾ ਦੇ ਸਰਕਾਰੀ ਕਾਲਜ ਲੜਕੀਆਂ ਦੀ ਹੈੱਡ ਗਰਲ
-
ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਸੰਕਲਪ ਦਿਵਸ ਦਾ ਆਯੋਜਨ
-
ਸੈਕਰਡ ਸੋਲ ਕਾਨਵੈਂਟ ਸਕੂਲ ‘ਚ ਇੰਨਵੈਸਟਰ ਸੈਰੇਮਨੀ ਦਾ ਆਯੋਜਨ
-
ਸਰਕਾਰੀ ਕਾਲਜ ਵਿਖੇ ਵਿਦਿਆਰਥੀ ਕੌਂਸਲ ਦੇ ਮੈਂਬਰਾਂ ਨੂੰ ਕੀਤਾ ਸਨਮਾਨਿਤ