Connect with us

ਪੰਜਾਬੀ

ਮਾਸਟਰ ਤਾਰਾ ਸਿੰਘ ਕਾਲਜ ਵਿਖੇ ਨਵੇਂ ਵਿੱਦਿਅਕ ਵਰ੍ਹੇ ਲਈ ਵਿਦਿਆਰਥੀ ਕੌਂਸਿਲ ਦਾ ਗਠਨ

Published

on

Formation of Student Council for the new academic year at Master Tara Singh College

ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ, ਲੁਧਿਆਣਾ ਵਿਖੇ ਨਵੇਂ ਵਿੱਦਿਅਕ ਵਰ੍ਹੇ ਲਈ ਵਿਦਿਆਰਥੀ ਕੋਸਿਲ ਦਾ ਗਠਨ ਕੀਤਾ ਗਿਆ। ਇਸ ਵਰ੍ਹੇ ਕੌਂਸਿਲ ਦੇ 41 ਵਿਦਿਆਰਥੀ ਮੈਂਬਰ ਚੁਣੇ ਗਏ ਹਨ। ਮਾਨਸੀ ਨੂੰ ਹੈਡ ਗਰਲ, ਜਸਪ੍ਰੀਤ ਕੌਰ ਨੂੰ ਡਿਪਟੀ ਹੈਡ ਗਰਲ ਅਤੇ ਅੰਜਲੀ ਗੁਪਤਾ ਨੂੰ ਪ੍ਰੈਸੀਡੈਂਟ ਚੁਣਿਆ ਗਿਆ।

ਇਸ ਮੁਬਾਰਕ ਮੌਕੇ ਤੇ ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਨੇ ਵਿਦਿਆਰਥੀਆ ਨੂੰ ਵਧਾਈ ਦਿੰਦਿਆਂ ਹੋਇਆਂ ਕਾਲਜ ਵਿੱਚ ਅਨੁਸ਼ਾਸਨ ਬਣਾਉਣ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਕਾਰ ਪੁਲ ਦੀ ਭੂਮਿਕਾ ਨਿਭਾਉਣ ਲਈ ਆਖਿਆ।ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਵਰਨ ਸਿੰਘ ,ਸਕੱਤਰ ਸ. ਗੁਰਬਚਨ ਸਿੰਘ ਪਾਹਵਾ ਨੇ ਵਿਦਿਆਰਥੀਆਂ ਨੂੰ ਮਬਾਰਕਬਾਦ ਦਿੱਤਾ।

Facebook Comments

Trending