ਅਪਰਾਧ
ਦਾਜ ਖਾਤਰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ
Published
7 months agoon

ਲੁਧਿਆਣਾ : ਦਾਜ ਖਾਤਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਪੁਲਿਸ ਨੇ ਸਹੁਰੇ ਪਰਿਵਾਰ ਦੇ ਮੈਂਬਰਾਂ ਖਿਲਾਫ਼ ਕੇਸ ਦਰਜ ਕੀਤੇ। ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਨੇ ਅਨੂ ਬਾਲਾ ਵਾਸੀ ਫਤਿਹਗੜ੍ਹ ਮੁਹੱਲਾ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸਬੰਧੀ ਪੁਲਿਸ ਨੇ ਲਵਲੇਸ਼ ਮਹਿਰਾ ਵਾਸੀ ਲਕਸ਼ਮੀ ਨਗਰ ਖਿਲਾਫ਼ ਕੇਸ ਦਰਜ ਕੀਤਾ ਹੈ।
ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਸ਼ਾਦੀ ਉਕਤ ਕਥਿਤ ਦੋਸ਼ੀ ਨਾਲ ਤਿੰਨ ਸਾਲ ਪਹਿਲਾਂ ਹੋਈ ਸੀ ਪਰ ਕਥਿਤ ਦੋਸ਼ੀ ਵਲੋਂ ਉਸ ਨੂੰ ਬਾਅਦ ਵਿਚ ਦਾਜ ਖਾਤਰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਬੀਤੇ ਦਿਨ ਉਸ ਨੂੰ ਘਰੋਂ ਕੱਢ ਦਿੱਤਾ ਜਿਸ ‘ਤੇ ਉਸਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ।
ਦੂਜੇ ਮਾਮਲੇ ਵਿਚ ਪੁਲਿਸ ਨੇ ਈਡਬਲਯੂਐਸ ਕਲੋਨੀ ਦੀ ਰਹਿਣ ਵਾਲੀ ਨੇਹਾ ਦੀ ਸ਼ਿਕਾਇਤ ‘ਤੇ ਉਸ ਦੇ ਪਤੀ ਅੰਕਿਤ ਕਪੂਰ ਖ਼ਿਲਾਫ਼ ਵੀ ਅਜਿਹੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਤੀਜੇ ਮਾਮਲੇ ਵਿਚ ਪੁਲਿਸ ਨੇ ਕਮਲ ਪ੍ਰੀਤ ਕੌਰ ਵਾਸੀ ਸਲੇਮ ਟਾਬਰੀ ਦੀ ਸ਼ਿਕਾਇਤ ‘ਤੇ ਉਸ ਦੇ ਪਤੀ ਗੁਰਮੀਤ ਸਿੰਘ ਖਿਲਾਫ਼ ਕੇਸ ਦਰਜ ਕੀਤਾ ਹੈ। ਹਾਲ ਦੀ ਘੜੀ ਇਨ੍ਹਾਂ ਮਾਮਲੇ ਵਿਚ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
You may like
-
ਕਰਿਆਨੇ ਦੀ ਦੁਕਾਨ ’ਤੇ ਬੈਠੇ ਵਿਅਕਤੀ ਨੂੰ ਚਾ/ਕੂ ਦਿਖਾ ਕੇ ਖੋਹਿਆ ਮੋਬਾਇਲ
-
ਲੁੱਟ ਖੋਹ ਕਰਨ ਵਾਲੇ 3 ਗ੍ਰਿਫ਼ਤਾਰ, ਅੱਠ ਮੋਬਾਈਲ, ਇਕ ਦਾਤ, ਖਿਡੌਣਾ ਪਿਸਤੌਲ ਤੇ ਐਕਟੀਵਾ ਬਰਾਮਦ
-
ਲੁਧਿਆਣਾ ‘ਚ ਮੈਡੀਕਲ ਸਟੋਰ ‘ਚ ਵੜਿਆ ਟਰੈਕਟਰ, ਡਰਾਇਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ ਹਾਦਸਾ
-
ਐਕਟਿਵਾ ’ਤੇ ਜਾ ਰਹੇ ਚਾਚੇ ਤੇ ਭਤੀਜੇ ਨੂੰ ਬੰਦੂਕ ਦੀ ਨੋਕ ’ਤੇ ਲੁੱਟਿਆ, ਮਾਮਲਾ ਦਰਜ
-
ਚੋਰੀ ਕੀਤੇ ਗਏ 5 ਟ੍ਰੈਕਟਰ ਬਰਾਮਦ, ਦੋਸ਼ੀ ਖਿਲਾਫ ਮਾਮਲਾ ਦਰਜ
-
ਲੁਧਿਆਣਾ ‘ਚ ਸ਼੍ਰੀਲੰਕਾ ‘ਤੋਂ ਆਇਆ ਠਕ-ਠਕ ਗੈਂਗ ਕਾਬੂ, 46 ਲੱਖ ‘ਤੋਂ ਵੱਧ ਨਕਦੀ ਸਣੇ 4 ਬਦਮਾਸ਼ ਗ੍ਰਿਫਤਾਰ