Connect with us

ਪੰਜਾਬੀ

ਐਨਕਾਂ ਹਟਾਓ ਅੱਖਾਂ ਦੀ ਰੋਸ਼ਨੀ ਵਧਾਓ, ਅਪਣਾਓ ਇਹ ਛੋਟਾ ਜਿਹਾ ਆਸਾਨ ਨੁਸਖ਼ਾ

Published

on

Eyesight home remedies

ਅੱਖਾਂ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅਤੇ ਨਾਜ਼ੁਕ ਅੰਗ ਹਨ। ਅਜਿਹੇ ‘ਚ ਇਸ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ। ਪਰ ਘੰਟਿਆਂ ਬੱਧੀ ਲੈਪਟਾਪ, ਟੀਵੀ ਸਕਰੀਨ ਦੇਖਣਾ, ਗਲਤ ਖਾਣ-ਪੀਣ ਨਾਲ ਅੱਖਾਂ ਕਮਜ਼ੋਰ ਹੋਣ ਲੱਗਦੀਆਂ ਹਨ। ਇਸ ਕਾਰਨ ਅੱਖਾਂ ਦੀ ਰੌਸ਼ਨੀ ਘੱਟ ਹੋਣ ਦੀ ਸਮੱਸਿਆ ਹੁੰਦੀ ਹੈ। ਜਦੋਂ ਸਮੱਸਿਆ ਵਧ ਜਾਂਦੀ ਹੈ ਤਾਂ ਐਨਕਾਂ ਲਗਾਉਣੀਆਂ ਜ਼ਰੂਰੀ ਹੋ ਜਾਂਦੀਆਂ ਹਨ। ਅਜਿਹੇ ‘ਚ ਤੁਸੀਂ ਐਨਕਾਂ ਨੂੰ ਹਟਾਉਣ ਲਈ ਕੁਝ ਘਰੇਲੂ ਨੁਸਖੇ ਅਪਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ…

ਐਨਕਾਂ ਲੱਗਣ ਦੇ ਕਾਰਨ – ਅੱਖਾਂ ਦੀ ਦੇਖਭਾਲ ਨਾ ਕਰਨਾ, ਭੋਜਨ ‘ਚ ਪੋਸ਼ਣ ਤੱਤਾਂ ਦੀ ਕਮੀ, ਜੈਨੇਟਿਕ, ਵਿਟਾਮਿਨ ਏ ਦੀ ਕਮੀ, ਘੰਟਿਆਂ ਤੱਕ ਟੀਵੀ ਜਾਂ ਕੰਪਿਊਟਰ ਸਕਰੀਨ ‘ਤੇ ਕੰਮ ਕਰਨਾ
ਆਓ ਜਾਣਦੇ ਹਾਂ ਐਨਕਾਂ ਉਤਾਰਨ ਅਤੇ ਅੱਖਾਂ ਦੀ ਰੋਸ਼ਨੀ ਵਧਾਉਣ ਦੇ 2 ਘਰੇਲੂ ਨੁਸਖੇ….
ਗਾਂ ਦਾ ਘਿਓ ਅਤੇ ਕਾਲੀ ਮਿਰਚ ਦਾ ਸੇਵਨ : ਇਸ ਦੇ ਲਈ 1/2 ਚੱਮਚ ਗਾਂ ਦੇ ਘਿਓ ਪਿਘਲਾਕੇ ਇਸ ‘ਚ 1/2 ਛੋਟਾ ਚੱਮਚ ਪੀਸੀ ਕਾਲੀ ਮਿਰਚ ਮਿਲਾਓ। ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ। ਇਸ ਤੋਂ ਬਾਅਦ 1 ਗਲਾਸ ਗੁਣਗੁਣਾ ਪਾਣੀ ਜਾਂ ਦੁੱਧ ਪੀਓ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਵਧੇਗੀ। ਤੁਹਾਨੂੰ 7 ਦਿਨਾਂ ਦੇ ਅੰਦਰ ਫਰਕ ਮਹਿਸੂਸ ਹੋਵੇਗਾ।

ਗਾਂ ਦਾ ਦੇਸੀ ਘਿਓ ਖਾਣ ਦੇ ਫਾਇਦੇ : ਇਸ ‘ਚ ਓਮੇਗਾ 3 ਫੈਟੀ ਐਸਿਡ, ਵਿਟਾਮਿਨ ਏ, ਐਂਟੀ-ਆਕਸੀਡੈਂਟ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧੇਗੀ ਅਤੇ ਤੁਸੀਂ ਦਿਨ ਭਰ ਐਂਰਜੈਟਿਕ ਮਹਿਸੂਸ ਹੋਵੇਗਾ। ਗਾਂ ਦਾ ਦੇਸੀ ਘਿਓ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਵਾਲ ਵੀ ਜੜ੍ਹਾਂ ਤੋਂ ਪੋਸ਼ਤ ਹੋ ਕੇ ਸੁੰਦਰ, ਸੰਘਣੇ, ਨਰਮ ਅਤੇ ਕਾਲੇ ਹੋਣਗੇ।

ਕਾਲੀ ਮਿਰਚ ਖਾਣ ਦੇ ਫਾਇਦੇ : ਕਾਲੀ ਮਿਰਚ ਪੋਸ਼ਕ ਤੱਤਾਂ, ਐਂਟੀ-ਆਕਸੀਡੈਂਟਸ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਆਦਿ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਭੋਜਨ ਦਾ ਸਵਾਦ ਵਧਣ ਦੇ ਨਾਲ-ਨਾਲ ਇਮਿਊਨਿਟੀ ਵੀ ਵਧਦੀ ਹੈ। ਇਸ ਨਾਲ ਬਿਮਾਰੀਆਂ ਅਤੇ ਸੰਕਰਮਣ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ। ਇਸ ਦੇ ਨਾਲ ਹੀ ਇਹ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਮਦਦ ਮਿਲਦੀ ਹੈ। ਇਸ ਨਾਲ ਦਿਮਾਗ ਵੀ ਤੇਜ਼ ਹੁੰਦਾ ਹੈ। ਮਾਹਿਰਾਂ ਅਨੁਸਾਰ ਰੋਜ਼ਾਨਾ ਡਾਇਟ ‘ਚ 4-5 ਕਾਲੀ ਮਿਰਚਾਂ ਦਾ ਸੇਵਨ ਕਰਨਾ ਚਾਹੀਦਾ ਹੈ।

ਸਰ੍ਹੋਂ ਜਾਂ ਤਿਲ ਦੇ ਤੇਲ ਨਾਲ ਕਰੋ ਪੈਰਾਂ ਦੀ ਮਾਲਿਸ਼ : ਸੌਣ ਤੋਂ ਪਹਿਲਾਂ ਪੈਰਾਂ ਦੀਆਂ ਤਲੀਆਂ ‘ਤੇ ਸਰ੍ਹੋਂ ਜਾਂ ਤਿਲ ਦਾ ਤੇਲ ਲਗਾਓ। ਇਸ ਨਾਲ 2-3 ਮਿੰਟ ਤੱਕ ਸਰਕੂਲਰ ਮੋਸ਼ਨ ‘ਚ ਮਸਾਜ ਕਰੋ। ਅਗਲੀ ਸਵੇਰ ਇਸ਼ਨਾਨ ਕਰੋ ਜਾਂ ਕੋਸੇ ਪਾਣੀ ਇਸ ਨੂੰ ਧੋ ਲਓ। ਰਾਤ ਨੂੰ ਹੀ ਪੈਰਾਂ ਦੀ ਮਾਲਿਸ਼ ਕਰੋ। ਦਿਨ ਵੇਲੇ ਪੈਰਾਂ ‘ਤੇ ਤੇਲ ਲਗਾਉਣ ਨਾਲ ਗਿਰਨ ਦਾ ਖ਼ਤਰਾ ਹੋ ਸਕਦਾ ਹੈ। ਇਸ ਉਪਾਅ ਨੂੰ ਲਗਾਤਾਰ 1 ਹਫਤੇ ਤੱਕ ਕਰਨ ਨਾਲ ਤੁਹਾਨੂੰ ਫਰਕ ਮਹਿਸੂਸ ਹੋਵੇਗਾ। ਇਸ ਨਾਲ ਅੱਖਾਂ ਦੀ ਰੋਸ਼ਨੀ ਵਧਣ ਨਾਲ ਇਸ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਘੱਟ ਹੋ ਜਾਵੇਗਾ।

Facebook Comments

Trending