Connect with us

ਅਪਰਾਧ

ਪਤਨੀ ਨੂੰ ਦਾਜ ਲਈ ਸਰੀਰਕ ਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਵਾਲੇ ਪਤੀ ਖ਼ਿਲਾਫ ਪਰਚਾ ਦਰਜ

Published

on

File a complaint against the husband for physically and mentally harassing his wife for dowry

ਲੁਧਿਆਣਾ : ਵਿਆਹ ਮਗਰੋਂ ਪਤਨੀ ‘ਤੇ ਹੋਰ ਦਾਜ ਲਿਆਉਣ ਲਈ ਮਾਨਸਿਕ ਤੇ ਸਰੀਰਿਕ ਤੌਰ ‘ਤੇ ਦਬਾਅ ਬਣਾਉਂਦੇ ਹੋਏ ਪਰੇਸ਼ਾਨ ਕਰਨ ਦੇ ਦੋਸ਼ੀ ਪਤੀ ਖਿਲਾਫ ਥਾਣਾ ਵੁਮੈਨ ਸੈੱਲ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਸਥਾਨਕ ਸ਼ਹੀਦ ਜਸਦੇਵ ਸਿੰਘ ਨਗਰ ਦੀ ਰਹਿਣ ਵਾਲੀ ਹਰਮੀਤ ਕੌਰ ਦੇ ਬਿਆਨਾਂ ਉਪਰ ਉਸ ਦੇ ਪਤੀ ਕੁਲਵਿੰਦਰ ਸਿੰਘ ਖਿਲਾਫ ਦਰਜ ਕੀਤਾ ਹੈ।

ਹਰਮੀਤ ਕੌਰ ਮੁਤਾਬਕ ਉਸ ਦਾ ਵਿਆਹ ਤਿੰਨ ਸਾਲ ਪਹਿਲਾਂ ਜਮੂ ਕਲੋਨੀ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਨਾਲ ਹੋਇਆ ਸੀ। ਵਿਆਹ ਵਿੱਚ ਉਸ ਦੇ ਪਰਿਵਾਰ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਦਿੱਤਾ ਪਰ ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸ ਦੇ ਪਤੀ ਨੇ ਹੋਰ ਦਾਜ ਮੰਗਣਾ ਸ਼ੁਰੂ ਕਰ ਦਿੱਤਾ। ਪੀੜ੍ਹਤਾ ਮੁਤਾਬਕ ਸ਼ੁਰੂਆਤ ਵਿੱਚ ਉਸ ਦੇ ਪੇਕੇ ਪਰਿਵਾਰ ਨੇ ਕੁਲਵਿੰਦਰ ਦੀਆਂ ਕਈ ਜਾਇਜ਼-ਨਾਜਾਇਜ਼ ਮੰਗਾਂ ਪੂਰੀਆਂ ਵੀ ਕੀਤੀਆਂ।

ਦਾਜ ਦੀ ਮੰਗ ਪੂਰੀ ਨਾ ਹੋਣ ‘ਤੇ ਮੁਲਜ਼ਮ ਆਪਣੀ ਪਤਨੀ ਨਾਲ ਛੋਟੀ-ਛੋਟੀ ਗੱਲ ਤੋਂ ਬਹਾਨੇ ਨਾਲ ਕਲੇਸ਼ ਕਰਦਾ। ਕਈ ਵਾਰ ਪੰਚਾਇਤੀ ਤੌਰ ‘ਤੇ ਸਮਝਾਇਆ ਪਰ ਇਹ ਸਿਲਸਿਲਾ ਜਾਰੀ ਰਿਹਾ ਤਾਂ ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਵੁਮੈਨ ਸੈੱਲ ਪੁਲਿਸ ਕੋਲ ਦਰਜ ਕਰਵਾ ਦਿੱਤੀ।

Facebook Comments

Trending