ਪੰਜਾਬੀ

ਤੇਜਾ ਸਿੰਘ ਸਕੂਲ ਵਲੋਂ +2 ਦੇ ਵਿਦਿਆਰਥੀਆਂ ਨੂੰ ਦਿੱਤੀ ਫੇਅਰਵੈੱਲ ਪਾਰਟੀ

Published

on

ਲੁਧਿਆਣਾ : ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਬੱਚਿਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ, ਜਿਸ ਦੇ ਚਲਦਿਆਂ ਸਕੂਲ ਵਲੋਂ ਪੁਰਾਣੇ ਵਿਦਿਆਰਥੀਆਂ ਲਈ ਫੇਅਰਵੈਲ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਜੋਸ਼ ਭਰਪੂਰ ਜਸ਼ਨ ਮਨਾਇਆ।

ਇਸ ਮੌਕੇ ਸਕੂਲ ਦੇ ਡਾਇਰੈਕਟਰ ਦਾਨਿਸ਼ ਗਰੇਵਾਲ, ਸ਼੍ਰੀਮਤੀ ਪ੍ਰਭਸਿਮਰਨ ਕੌਰ ਗਰੇਵਾਲ ਅਤੇ ਸਕੂਲ ਦੇ ਪਿ੍ੰਸੀਪਲ ਹਰਜੀਤ ਕੌਰ ਨੇ ਸਮਾਰੋਹ ਵਿਚ ਸ਼ਾਮਿਲ ਹੋ ਕੇ ਸਮਾਰੋਹ ਦੀ ਸ਼ਾਨ ਵਿਚ ਵਾਧਾ ਕੀਤਾ। ਸਮਾਰੋਹ ਵਿਚ ਲੜਕਿਆਂ ਵਿਚੋਂ ਮਿਸਟਰ ਰਿਸ਼ੁ ਨੇ ਮਿਸਟਰ ਫੇਅਰਵੈਲ ਸਤਵਿੰਦਰ ਸਿੰਘ ਨੇ ਫਰਸਟ ਰਨਰਅੱਪ, ਅੰਸ਼ਦੀਪ ਸਿਘ ਨੇ ਮਿਸਟਰ ਡੈਸ਼ਿੰਗ, ਅਰਮਾਨ ਜੈਸਵਾਲ ਨੇ ਸਿਮਟਰ ਕੂਲ ਅਤੇ ਜਸਕਰਨ ਸਿੰਘ ਨੇ ਮਿਸਟਰ ਪਰਫੈਕਟ ਦਾ ਖਿਤਾਬ ਜਿੱਤਿਆ।

ਇਸੇ ਤਰ੍ਹਾਂ ਲੜਕੀਆਂ ਵਿਚੋਂ ਵੰਸ਼ਿਕਾ ਜੈਨ ਨੇ ਮਿਸ ਫੇਅਰਵੈਲ, ਜਿਆ ਵਰਮਾ ਨੇ ਫਰਸਟ ਰਨਰਅੱਪ, ਸਾਹਿਬਾਨ ਕੌਰ ਨੇ ਮਿਸ ਗੇਟ, ਭੂਮਿਕਾ ਰਾਵਤ ਨੇ ਮਿਸ ਪਰਫੈਕਟ ਅਤੇ ਪਰਮੀਤ ਕੌਰ ਨੇ ਐਲੀਜੈਂਟ ਦਾ ਖਿਤਾਬ ਜਿੱਤਿਆ। ਇਸ ਦੌਰਾਨ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ, ਜਿਸ ਵਿਚ ਵਿਦਿਆਰਥੀਆਂ ਦੁਆਰਾ ਵੱਖ-ਵੱਖ ਸਭਿਆਚਾਰਕ ਨਾਚ, ਫਿਊਜਨ ਡਾਂਸ ਭੰਗੜਾ, ਖੇਡਾਂ, ਕਰੋਨਾ ਦੇ ਪੜ੍ਹਾਈ ਉਤੇ ਪ੍ਰਭਾਵ ਦੀ ਕੋਰੀਓਗਰਾਫੀ ਅਤੇ ਫਨੀ ਕੋਰੀਓਗਰਾਫੀ ਆਦਿ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ।

ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਦਾ ਮੁੱਖ ਮਕਸਦ ਵਿਦਿਆਰਥੀਆਂ ਵਿਚ ਅਪਣੱਤ ਦਾ ਰਿਸ਼ਤਾ ਕਾਇਮ ਕਰਨਾ ਹੁੰਦਾ ਹੈ। ਇਸ ਮੌਕੇ ਗੁਰਪਾਲ ਕੌਰ ਗਰੇਵਾਲ ਨੇ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਬੱਚਿਆਂ ਨੂੰ ਭਵਿੱਖਮੁੱਖੀ ਹਦਾਇਤਾਂ ਦਿੱਤੀਆਂ।

ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੀ ਕੀਮਤ ਤੋਂ ਜਾਣੂ ਕਰਵਾਉਦਿਆਂ ਸੁਨਹਿਰੀ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਅੰਤ ਵਿਚ ਸਕੂਲ ਦੇ ਡਾਇਰੈਕਟਰ ਦਾਨਿਸ਼ ਗਰੇਵਾਲ ਨੇ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਬਾਰੇ ਦੱਸਿਆ।

Facebook Comments

Trending

Copyright © 2020 Ludhiana Live Media - All Rights Reserved.