Connect with us

ਪੰਜਾਬੀ

ਈ-ਸਮੱਗਰੀ ਦੀ ਜਾਣ-ਪਛਾਣ ਅਤੇ ਵਿਕਾਸ ਵਿਸ਼ੇ ‘ਤੇ ਕਰਵਾਇਆ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ

Published

on

Faculty Development Program conducted on Introduction and Development of e-Content

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਲੋਂ “ਈ-ਸਮੱਗਰੀ ਦੀ ਜਾਣ-ਪਛਾਣ ਅਤੇ ਵਿਕਾਸ” ਵਿਸ਼ੇ ‘ਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਮੌਕੇ ਡਾ. ਪ੍ਰਗਟ ਸਿµਘ, ਪ੍ਰਿੰਸੀਪਲ ਜੀ.ਐਚ.ਜੀ. ਖਾਲਸਾ ਕਾਲਜ, ਗੁਰੂਸਰ ਸੁਧਾਰ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ। ਡਾ. ਪਰਗਟ ਸਿੰਘ ਨੇ ਅਧਿਆਪਕਾਂ ਨੂੰ ਆਨਲਾਈਨ ਅਧਿਆਪਨ ਪ੍ਰਕਿਿਰਆ ਦੌਰਾਨ ਪੇਸ਼ ਆਉਂਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਅਤੇ ਯੋਗ ਹੱਲ ਵੀ ਸੁਝਾਏ।

ਐੱਫ.ਡੀ.ਪੀ. ਦੇ ਮੁੱਖ ਨੁਕਤੇ ਡਿਜੀਟਲ ਇੰਡੀਆ ਨਿਊ ਇੰਡੀਆ ਬਣਾਉਣ ਬਾਰੇ ਦਿਸ਼ਾ-ਨਿਰਦੇਸ਼ ਅਤੇ ਵਿਦਿਆਰਥੀਆਂ ਲਈ ਅਕਾਦਮਿਕ ਬੈਂਕ ਕ੍ਰੈਡਿਟ ਬਣਾਉਣ ਦੀ ਮਹੱਤਤਾ ਸਨ। ਅਧਿਆਪਕਾਂ ਨੂੰ ਟਿਊਟੋਰੀਅਲ ਲੈਕਚਰ ਬਣਾਉਣ ਲਈ ਐਡੀ ਮਾਡਲ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਸਰਕਾਰੀ ਕਾਲਜ ਅਤੇ ਜੀ.ਐਚ.ਜੀ. ਖਾਲਸਾ ਕਾਲਜ ਗੁਰੂਸਰ ਸੁਧਾਰ ਨੇ ਸਿੱਖਿਆ, ਖੋਜ ਅਤੇ ਸਿਖਲਾਈ ਨੂੰ ਉਤਸ਼ਾਹਿਤ ਕਰਨ ਲਈ ਐਮ.ਓ.ਯੂ ‘ਤੇ ਹਸਤਾਖਰ ਕੀਤੇ ਗਏ।

Facebook Comments

Trending