ਪੰਜਾਬੀ

ਅੱਖਾਂ ਦੇ ਲਗਾਏ ਮੁਫ਼ਤ ਕੈਂਪ ਦੌਰਾਨ 192 ਮਰੀਜ਼ਾਂ ਦੀ ਜਾਂਚ

Published

on

ਲੁਧਿਆਣਾ : ਨਜ਼ਦੀਕੀ ਪਿੰਡ ਪੁੜੈਣ ਵਿਖੇ ਗੁਰਦੁਆਰਾ ਸਾਹਿਬ ਬਾਬਾ ਮੋਹਣ ਦਾਸ ਜੀ ਦੀ ਪ੍ਰਬੰਧਕੀ ਕਮੇਟੀ ਅਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਨੈਨਾਂ ਆਈ ਕੇਅਰ ਸੈਂਟਰ ਹੰਬੜਾਂ ਵਲੋਂ ਲੋੜਵੰਦਾਂ ਲਈ ਵੱਡਾ ਉਪਰਾਲਾ ਕਰਦਿਆਂ ਸਵੇਰ ਤੋਂ ਸ਼ਾਮ ਤੱਕ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ।

ਇਸ ਕੈਂਪ ਦੌਰਾਨ ਅਪਥਾਲਮਿਕ ਅਫਸਰ ਡਾ. ਵੀਨਾ ਵਸ਼ਿਸ਼ਟ ‘ਤੇ ਉਨ੍ਹਾਂ ਦੀ ਡਾਕਟਰੀ ਟੀਮ ਵਲੋਂ 192 ਲੋੜਵੰਦ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਦਵਾਈਆਂ ਅਤੇ ਐਨਕਾਂ ਮੁਫ਼ਤ ਦਿੰਦਿਆਂ ਅੱਖਾਂ ਦੀ ਸਾਂਭ-ਸੰਭਾਲ ਲਈ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਜੱਥੇ. ਜਸਵੰਤ ਸਿੰਘ ਪੁੜੈਣ ਨੇ ਨੈਨਾਂ ਆਈ ਕੇਅਰ ਹੰਬੜਾਂ ਦੇ ਡਾ. ਵੀਨਾ ਵਸ਼ਿਸ਼ਟ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ।

ਉਨ੍ਹਾਂ ਆਖਿਆ ਕਿ ਅੱਖਾਂ ਸਰੀਰ ਦਾ ਮਹੱਤਵਪੂਰਨ ਅੰਗ ਹਨ ਤੇ ਸਾਡੇ ਗੰਧਲੇ ਵਾਤਾਵਰਣ ਨੂੰ ਦੇਖਦਿਆਂ ਅੱਖਾਂ ਦੀ ਸਮੇਂ ਸਿਰ ਜਾਂਚ ਕਰਵਾਉਣੀ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ। ਅਜਿਹੇ ਮੁਫ਼ਤ ਕੈਂਪਾਂ ਦਾ ਪਿੰਡਾਂ ਵਿਚ ਲਗਾਉਣਾ ਲੋੜਵੰਦਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੁੰਦਾ। ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਏ ਡਾਕਟਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਇਸ ਕੈਂਪ ਮੌਕੇ ਸਯਿੋਗੀਆਂ ‘ਚ ਸੋਂਸ਼ਲ ਵਰਕਰ ਪਵਨਦੀਪ ਕੌਰ, ਗੁਰਮੀਤ ਸਿੰਘ ਨੀਲੂ, ਪ੍ਰਧਾਨ ਜਰਨੈਲ ਸਿੰਘ, ਸੰਦੇਸ਼ ਕੁਮਾਰ ਜੇਠੀ, ਓਪਿੰਦਰਪਾਲ ਸਿੰਘ, ਮਿੰਨੀ ਮਾਣਕ ਪੁੜੈਣ, ਜਸਵੀਰ ਸਿੰਘ ਸਮੇਤ ਸਮੂਹ ਗੁਰਦੁਆਰਾ ਬਾਬਾ ਮੋਹਣ ਦਾਸ ਪ੍ਰਬੰਧਕ ਕਮੇਟੀ ਅਤੇ ਸਮੂਹ ਗ੍ਰਾਮ ਪੰਚਾਇਤ ਮੈਂਬਰ ਵੀ ਮੌਜੂਦ ਸਨ।

Facebook Comments

Trending

Copyright © 2020 Ludhiana Live Media - All Rights Reserved.