Connect with us

ਪੰਜਾਬੀ

ਸਰਕਾਰੀ ਕਾਲਜ ਲੜਕੀਆਂ ਵਿਖੇ ਰੋਟਰੈਕਟ ਕਲੱਬ ਦੀ ਸਥਾਪਨਾ

Published

on

Establishment of Rotaract Club at Government College Girls

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਰੋਟਰੈਕਟ ਕਲੱਬ ਦਾ ਸਥਾਪਨਾ ਸਮਾਰੋਹ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਹੋਈ। ਇਸ ਉਪਰੰਤ ਰੋਟਰੈਕਟ ਕਲੱਬ ਦੀ ਕਾਲਰ ਸੈਰੇਮਨੀ ਆਰ.ਟੀ.ਆਰ. ਵਾਣੀ ਵੈਦ ਨੂੰ ਪ੍ਰਧਾਨ ਦਾ ਅਹੁਦਾ ਦੇ ਕੇ ਕੀਤੀ ਗਈ। ਰੋਟਰੈਕਟ ਕਲੱਬ ਇੰਡੀਆ ਲਿਟਰੇਸੀ ਮਿਸ਼ਨ ਦੀ ਤਰਫੋਂ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੂੰ ਅਧਿਆਪਨ ਅਤੇ ਚੰਗੇ ਪ੍ਰਸ਼ਾਸਨ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।

ਡਾ.ਮਾਧਵੀ ਵਸ਼ਿਸ਼ਠ ਨੂੰ ਅਧਿਆਪਨ ਵਿੱਚ ਪਾਏ ਯੋਗਦਾਨ ਲਈ ਸਰਟੀਫਿਕੇਟ ਆਫ਼ ਆਨਰ ਦਿੱਤਾ ਗਿਆ ਅਤੇ ਸ੍ਰੀਮਤੀ ਰੋਜ਼ੀ ਨਾਗਪਾਲ ਨੂੰ ਰਾਸ਼ਟਰ ਨਿਰਮਾਣ ਲਈ ਸਨਮਾਨਿਤ ਕੀਤਾ ਗਿਆ। ਇਸ ਵਿਸ਼ੇਸ ਮੌਕੇ ਤੇ ਪੀ.ਡੀ.ਆਰ.ਆਰ ਰੋਟਰੈਕਟਰ ਕਰਮਜੀਤ ਸੰਧੂ ਨੂੰ ਪਾਸਾਰ ਭਾਸ਼ਣ ਲਈ ਬੁਲਾਇਆ ਗਿਆ । ਭਾਸ਼ਣ ਦਾ ਵਿਸ਼ਾ ‘ ਲੀਡਰਸ਼ਿਪ ਸਕਿੱਲਜ਼ ਐਂਡ ਫਾਈਟਿੰਗ ਪਰਪਜ਼ ਆਫ ਪੂਰਨ ਫਿਟਿੰਗ ਲਾਈਫ ਫਾਰ ਯੰਗਸਟ ‘ ਸੀ। ਅੰਗਦਾਨ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਰੋਟਰੈਕਟਰਾਂ ਵੱਲੋਂ ਸਕਿਟ ਪੇਸ਼ ਕੀਤੀ ਗਈ।

Facebook Comments

Trending