Connect with us

ਪੰਜਾਬੀ

ਰਾਜਗੂਰ ਨਗਰ, ਬੀ ਆਰ ਐਸ ਨਗਰ, ਕਿਚਲੂ ਨਗਰ ਤੇ ਮਾਡਲ ਟਾਊਨ ‘ਚ ਵੱਧ ਫੈਲਦਾ ਹੈ ਡੇਂਗੂ – ਸਿਹਤ ਵਿਭਾਗ

Published

on

Dengue is spreading in Rajgur Nagar, BRS Nagar, Kichlu Nagar and Model Town - Health Department

ਲੁਧਿਆਣਾ :  ਸਿਹਤ ਵਿਭਾਗ ਵੱਲੋ ਜਾਰੀ ਹੁਕਮਾਂ ਮੁਤਾਬਿਕ ਸਿਵਲ ਸਰਜਨ ਡਾ ਹਿਤਿੰਦਰ ਕੌਰ ਦੇ ਦਿਸਾ ਨਿਰਦੇਸਾਂ ਤਹਿਤ ਜਿਲ੍ਹੇ ਭਰ ਦੇ ਸਰਕਾਰੀ ਸਿਹਤ ਕੇਦਰਾਂ ‘ਚ ਆਮ ਲੋਕਾਂ ਨੂੰ ਡੇਗੂ ਦੇ ਪੈਦਾ ਹੋਣ ਵਾਲੇ ਲਾਰਵੇ ਸਬੰਧੀ ਟੀਮਾਂ ਵਲੋ ਜਾਗਰੂਕ ਕੀਤਾ ਜਾ ਰਿਹਾ ਹੈ।ਇਸੇ ਮੁਹਿੰਮ ਤਹਿਤ ਰਾਜਗੂਰ ਨਗਰ ਜੀ-ਬਲਾਕ ਵਿੱਚ ਲੋਕਾਂ ਨੂੰ ਘਰ ਘਰ ਜਾਂ ਕੇ ਜਾਗਰੂਕ ਕੀਤਾ ਗਿਆ ਅਤੇ ਕਈ ਥਾਂਵਾਂ ਤੇ ਲਾਰਵਾ ਵੀ ਚੈਕ ਕੀਤਾ ਗਿਆ।

ਇਸ ਮੌਕੇ ਸਰਕਾਰੀ ਪ੍ਰਾਇਮਾਰੀ ਸਮਾਰਟ ਸਕੂਲ ਨੰਬਰ ਸੱਤ ਵਿਚ ਅਧਿਆਪਕਾਂ ਨੂੰ ਜਾਗਰੂਕ ਕਰਦੇ ਮਾਸ ਮੀਡੀਆ ਵਿੰਗ ਦੇ ਜ਼ਿਲ੍ਹਾ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਡੇਗੂ ਸਹਿਰਾਂ ਦੇ ਵੱਖ ਵੱਖ ਖੇਤਰਾਂ ਤੋ ਇਲਾਵਾ ਸ਼ਹਿਰ ਦੇ ਰਾਜਗੂਰ ਨਗਰ, ਬੀ ਆਰ ਐਸ ਨਗਰ , ਕਿਚਲੂ ਨਗਰ ਅਤੇ ਮਾਡਲ ਟਾਊਨ ਆਦਿ ਥਾਂਵਾਂ ਤੇ ਵੱਧ ਫੈਲਦਾ ਹੈ।

ਉਨ੍ਹਾਂ ਦੱਸਿਆ ਕਿ ਡੇਗੂ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਦਿਨ ਵੇਲੇ ਕੱਟਦਾ ਹੈ। ਉਨਾਂ ਡੇਗੂ ਅਤੇ ਮਲੇਰੀਆ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਵਿਅਕਤੀ ਨੂੰ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ ਹੋਣਾ, ਅੱਖਾਂ ਦੇ ਪਿਛਲੇ ਪਾਸੇ ਦਰਦ, ਮਸੂੜਿਆ ਅਤੇ ਨੱਕ ਵਿਚੋ ਖੂਨ ਦਾ ਵਗਣਾ ਡੇਂਗੂ ਦੇ ਲੱਛਣ ਹੋ ਸਕਦੇ ਹਨ।

ਇਸ ਮੌਕੇ ਲੋਕਾਂ ਨੂੰ ਜਾਗਰੁਕ ਕਰਦੇ ਸਮੇ ਉਨਾਂ ਬਚਾਅ ਦੇ ਸਾਧਨ ਦੱਸੇ ਅਤੇ ਕਿਹਾ ਕਿ ਕੂਲਰਾਂ, ਗਮਲਿਆ, ਫਰਿੱਜ਼ਾ ਦੇ ਪਿਛਲੇ ਪਾਸੇ ਲੱਗੀਆਂ ਟਰੇਆ ਵਿਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਸੁੱਕਰਵਾਰ ਦਾ ਦਿਨ ਕੂਲਰਾਂ ਅਤੇ ਗਮਲਿਆਂ ਆਦਿ ਵਿੱਚੋ ਪਾਣੀ ਕੱਢ ਕੇ ਇਹ ਦਿਨ ਡਰਾਈ ਡੇਅ ਵਜੋ ਮਨਾਇਆ ਜਾਵੇ।

ਬੁਖਾਰ ਹੋਣ ਦੀ ਹਾਲਤ ਡਾਕਟਰ ਦੀ ਸਲਾਹ ਨਾਲ ਦਵਾਈ ਲਈ ਜਾਵੇ। ਬਿਮਾਰੀਆਂ ਤੋ ਬਚਣ ਸਬੰਧੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸ ਵਿਅਕਤੀ ਨੂੰ ਉਪਰੋਕਤ ਲੱਛਣ ਪਾਏ ਜਾਂਦੇ ਹਨ ਤਾਂ ਉਹ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਆਪਣਾ ਚੈਕਅਪ ਜਰੂਰ ਕਰਵਾਉਣ।

Facebook Comments

Trending