ਪੰਜਾਬ ਨਿਊਜ਼

 ਉੱਘੇ ਸਿੱਖਿਆ ਸ਼ਾਸਤਰੀ ਡਾ. ਬਲਜੀਤ ਸਿੰਘ ਹੰਸਰਾ ਨੇ ਸੰਚਾਰ ਕੇਂਦਰ ਦਾ ਕੀਤਾ ਦੌਰਾ

Published

on

ਲੁਧਿਆਣਾ : ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਾਬਕਾ ਵਧੀਕ ਨਿਰਦੇਸ਼ਕ ਜਨਰਲ ਅਤੇ ਪੀ.ਏ.ਯੂ. ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਪਸਾਰ ਸਿੱਖਿਆ ਵਿਭਾਗ ਡਾ. ਬੀ ਐੱਸ ਹੰਸਰਾ ਨੇ ਅੱਜ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਦਾ ਦੌਰਾ ਕੀਤਾ । ਡਾ. ਹੰਸਰਾ ਨੇ ਇਸ ਮੌਕੇ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਵੱਲੋਂ ਅਪਣਾਈਆਂ ਜਾ ਰਹੀਆਂ ਨਵੀਆਂ ਸੰਚਾਰ ਵਿਧੀਆਂ ਦਾ ਮੁਆਇਨਾ ਕੀਤਾ ।

ਉਹਨਾਂ ਕਿਹਾ ਕਿ ਬਦਲਦੇ ਸਮੇਂ ਨਾਲ ਸੰਚਾਰ ਕੇਂਦਰ ਨੇ ਆਪਣੇ ਆਪ ਨੂੰ ਢਾਲਿਆ ਹੈ । ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਦੀ ਯੋਗ ਅਗਵਾਈ ਵਿੱਚ ਸੰਚਾਰ ਕੇਂਦਰ ਯੂਨੀਵਰਸਿਟੀ ਤਕਨੀਕਾਂ ਨੂੰ ਬਾਖੂਬੀ ਕਿਸਾਨਾਂ ਤੱਕ ਪਹੁੰਚਾ ਰਿਹਾ ਹੈ । ਡਾ. ਹੰਸਰਾ ਨੇ ਕਿਹਾ ਕਿ ਸੂਚਨਾ ਸੰਚਾਰ ਦੇ ਯੁੱਗ ਵਿੱਚ ਰਵਾਇਤੀ ਵਿਧੀਆਂ ਦੇ ਨਾਲ-ਨਾਲ ਨਵੇਂ ਤਰੀਕਿਆਂ ਨੂੰ ਅਪਣਾਉਣਾ ਸਵਾਗਤਯੋਗ ਕਦਮ ਹੈ ।

ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਮੌਕੇ ਡਾ. ਬੀ ਐੱਸ ਹੰਸਰਾ ਨੂੰ ਉੱਗੇ ਸਿੱਖਿਆ ਸ਼ਾਸਤਰੀ ਅਤੇ ਹਜ਼ਾਰਾਂ ਵਿਦਿਆਰਥੀਆਂ ਦੀ ਅਗਵਾਈ ਕਰਨ ਵਾਲੇ ਸੁਯੋਗ ਅਧਿਆਪਕ ਕਿਹਾ । ਉਹਨਾਂ ਕਿਹਾ ਕਿ ਦਹਾਕਿਆਂ ਲੰਮੇ ਤਜਰਬੇ ਵਾਲੀ ਸ਼ਖਸੀਅਤ ਦਾ ਸੰਚਾਰ ਕੇਂਦਰ ਆ ਕੇ ਕੰਮ ਕਾਰ ਨੂੰ ਦੇਖਣਾ ਸਮੁੱਚੇ ਕੇਂਦਰ ਲਈ ਮਾਣ ਵਾਲੀ ਗੱਲ ਹੈ । ਪੀ.ਏ.ਯੂ. ਦੇ ਸਹਿਯੋਗੀ ਨਿਰਦੇਸ਼ਕ ਲੋਕ ਸੰਪਰਕ ਡਾ. ਨਿਰਮਲ ਜੌੜਾ ਨੇ ਡਾ. ਹੰਸਰਾ ਦਾ ਸਵਾਗਤ ਕਰਦਿਆਂ ਉਹਨਾਂ ਦੀ ਮਿਲਾਪੜੀ ਸ਼ਖਸੀਅਤ ਦਾ ਜ਼ਿਕਰ ਕੀਤਾ ।

Facebook Comments

Trending

Copyright © 2020 Ludhiana Live Media - All Rights Reserved.