Connect with us

ਪੰਜਾਬੀ

ਖਾਲਸਾ ਕਾਲਜ ਸਧਾਰ ਵਿਖੇ ਅੱਠ ਰੋਜ਼ਾ ਐੱਨ.ਸੀ.ਸੀ. ਕੈਂਪ ਸ਼ੁਰੂ

Published

on

Eight days NCC at Khalsa College Sadhar. Camp begins

ਲੁਧਿਆਣਾ : ਗੁਰੂ ਹਰਿਗੋਬਿੰਦ ਖਾਲਸਾ ਕਾਲਜ, ਗੁਰੂਸਰ ਸਧਾਰ (ਲੁਧਿਆਣਾ) ਵਿਖੇ 3ਪੰਜਾਬ ਬਟਾਲੀਅਨ (ਲੜਕੀਆਂ) ਦਾ ਅੱਠ ਰੋਜ਼ਾ ਐੱਨ.ਸੀ.ਸੀ. ਕੈਂਪ ਪੂਰੇ ਅਨੁਸ਼ਾਸ਼ਨ ਵਿਚ ਸ਼ੁਰੂ ਹੋ ਗਿਆ। ਕੈਂਪ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਰਨਲ ਅਮਨ ਯਾਦਵ ਨੇ ਜਿੱਥੇ ਕੈਡਿਟਾਂ ਨੂੰ ਅਨੁਸ਼ਾਸ਼ਤ ਢੰਗ ਨਾਲ ਕੈਂਪ ਲਗਾਉਣ ਦੀ ਹਦਾਇਤ ਕੀਤੀ , ਉੱਥੇ ਉਨ੍ਹਾਂ ਨੇ ਕਾਲਜ ਪ੍ਰਬੰਧਕੀ ਕਮੇਟੀ ਅਤੇ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਦਾ ਇਸ ਕੈਂਪ ਲਈ ਸਹਿਯੋਗ ਲਈ ਧੰਨਵਾਦ ਵੀ ਕੀਤਾ।

ਏ.ਐੱਨ.ਓ. ਲੈਫਟੀਨੈਂਟ ਪ੍ਰੀਤੀ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿਚ ਸੋਲਾਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਤੋਂ ਇੱਕ ਸੌ ਸੱਠ ਕੈਡਿਟ ਭਾਗ ਲੈ ਰਹੇ ਹਨ। ਇਹ ਕੈਂਪ ਦਿਨ-ਰਾਤ ਦਾ ਹੈ। ਇਸ ਕੈਂਪ ਦੌਰਾਨ ਕੈਡਿਟਾਂ ਦੀ ਡਰਿਲ ਸਮੇਤ ਸਿਹਤ ਤੇ ਸਫਾਈ, ਲੀਡਰਸ਼ਿਪ, ਸ਼ਖਸੀਅਤ ਨਿਖਾਰ ਆਦਿ ਸੰਬੰਧੀ ਜਾਣਕਾਰੀ ਵੀ ਦਿੱਤੀ ਜਾਵੇਗੀ ਅਤੇ ਵੱਖ-ਵੱਖ ਮੁਕਾਬਲੇ ਵੀ ਕਰਵਾੲੇ ਜਾਣਗੇ।

Facebook Comments

Trending