Connect with us

ਅਪਰਾਧ

ਗਡਵਾਸੂ ਦੀ ਵਿਦਿਆਰਥਣ ਨੂੰ ਤੰਗ ਕਰਨ ਵਾਲੇ ਨੌਜਵਾਨ ‘ਤੇ FIR, ਭਰਾ-ਮਾਂ ਤੇ ਭੈਣ ਨੂੰ ਭੇਜੀਆਂ ਸਨ ਅਸ਼ਲੀਲ ਤਸਵੀਰਾਂ

Published

on

FIR filed against young man who harassed Gadvasu student, sent obscene pictures to brother, mother and sister

ਲੁਧਿਆਣਾ : ਗਡਵਾਸੂ ਤੋਂ ਡਿਗਰੀ ਕਰ ਚੁੱਕੀ ਮੁਟਿਆਰ ਰਸਤੇ ਵਿਚ ਰੋਕ ਕੇ ਅਤੇ ਇੰਟਰਨੈੱਟ ਦੇ ਜ਼ਰੀਏ ਤੰਗ ਪਰੇਸ਼ਾਨ ਕਰਨ ਵਾਲੇ ਮੁਲਜ਼ਮ ਦੇ ਖਿਲਾਫ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਐੱਫਆਈਆਰ ਦਰਜ ਕੀਤੀ ਹੈ| ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ 5 ਦੇ ਇੰਚਾਰਜ ਬਲਵਿੰਦਰ ਕੌਰ ਨੇ ਦੱਸਿਆ ਕਿ ਨਾਮਜ਼ਦ ਕੀਤੇ ਗਏ ਮੁਲਜ਼ਮ ਦੀ ਪਛਾਣ ਮਲੇਰਕੋਟਲਾ ਦੇ ਪਿੰਡ ਮੁੰਡਾ ਅਮਰਗੜ੍ਹ ਹਾਲ ਵਾਸੀ ਬਾੜੇਵਾਲ ਦੇ ਰਹਿਣ ਵਾਲੇ ਤੇਗਵੀਰ ਸਿੰਘ ਗਿੱਲ ਵਜੋਂ ਹੋਈ ਹੈ|

ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਇਹ ਮੁੱਕਦਮਾ ਲੜਕੀ ਦੇ ਪਿਤਾ ਦੇ ਬਿਆਨ ਤੇ ਦਰਜ ਕੀਤਾ| ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਕੁਝ ਸਮਾਂ ਪਹਿਲੋਂ ਗੜਵਾਸੂ ਤੋਂ ਡਿਗਰੀ ਕਰ ਰਹੇ ਸੀ| ਮੁਲਜ਼ਮ ਨੂੰ ਰਸਤੇ ਵਿੱਚ ਰੋਕ ਕੇ ਉਸ ਨੂੰ ਪਰੇਸ਼ਾਨ ਕਰਦਾ| ਮੁਲਜ਼ਮ ਨੇ ਬਲੈਕ ਮੇਲ ਕਰਨ ਲਈ ਉਸ ਦੀਆਂ ਫੋਟੋਆਂ ਖਿੱਚ ਲਈਆਂ| ਅਤੇ ਲੜਕੀ ਦੀ ਮਾਤਾ, ਭੈਣ ਅਤੇ ਭਰਾ ਨੂੰ ਇੰਸਟਾਗ੍ਰਾਮ ਆਈਡੀ ਇਤਰਾਜ਼ਯੋਗ ਮੈਸੇਜ ਅਤੇ ਅਸ਼ਲੀਲ ਫੋਟੋਆਂ ਭੇਜੀਆਂ|

ਮੁਲਜ਼ਮ ਨੇ ਲੜਕੀ ਨਾਲ ਰਸਤੇ ਵਿੱਚ ਕਈ ਵਾਰੀ ਬਦਸਲੂਕੀ ਕੀਤੀ| ਪਾਣੀ ਸਿਰ ਤੋਂ ਲੰਘਦਿਆ ਦੇਖ ਲੜਕੀ ਨੇ ਆਪਣੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਤਫਤੀਸ਼ ਤੋਂ ਬਾਅਦ ਤੇਗ ਵੀਰ ਸਿੰਘ ਗਿੱਲ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇੰਸਪੈਕਟਰ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ| |

Facebook Comments

Trending