Connect with us

ਪੰਜਾਬੀ

ਤਹਿਸੀਲਦਾਰਾਂ ਦੇ ਹੜਤਾਲ ‘ਤੇ ਜਾਣ ਕਾਰਨ ਤਹਿਸੀਲਾਂ ਦਾ ਕੰਮਕਾਜ ਠੱਪ, ਲੋਕ ਪਰੇਸ਼ਾਨ

Published

on

Due to tehsildars going on strike, the work of tehsils has stopped, people are upset

ਲੁਧਿਆਣਾ : ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਵੱਲੋਂ ਅੱਜ ਬੁੱਧਵਾਰ ਨੂੰ ਅਚਨਚੇਤ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ। ਹੜਤਾਲ ਕਾਰਨ ਸਬ-ਰਜਿਸਟਰਾਰ ਦਫ਼ਤਰ ਵਿੱਚ ਜਾਇਦਾਦ ਦੀ ਰਜਿਸਟਰੀ ਅਤੇ ਤਹਿਸੀਲ ਦਫ਼ਤਰ ਨਾਲ ਸਬੰਧਤ ਹੋਰ ਕੰਮਕਾਜ ਠੱਪ ਰਿਹਾ ਜਿਸ ਕਾਰਨ ਲੋਕਾਂ ਨੂੰ ਵੀ ਬਿਨਾਂ ਕੰਮ ਕਰਵਾਏ ਵਾਪਸ ਜਾਣਾ ਪਿਆ। ਲੁਧਿਆਣਾ ਦੀ ਕੇਂਦਰੀ, ਪੂਰਬੀ ਅਤੇ ਪੱਛਮੀ ਤਹਿਸੀਲ ‘ਚ ਅੱਜ ਅਧਿਕਾਰੀਆਂ ਵੱਲੋਂ ਵਸੀਕਾ ਤਸਦੀਕ ਨਹੀਂ ਕੀਤਾ ਗਿਆ।

ਜਦ ਹੜਤਾਲ ‘ਤੇ ਜਾਣ ਸਬੰਧੀ ਤਹਿਸੀਲਦਾਰ ਕੇਂਦਰੀ ਤਹਿਸੀਲ ਦੇ ਰਜਿਸਟਰਾਰ ਤੋਂ ਹੜਤਾਲ ‘ਤੇ ਜਾਣ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਅਜੇ ਕੋਈ ਜਾਣਕਾਰੀ ਨਹੀਂ ਕਿਉਂਕਿ ਮੈਂ ਆਪਣੇ ਨਿੱਜੀ ਕੰਮਾਂ ਕਾਰਨ ਛੁੱਟੀ ‘ਤੇ ਹਾਂ। ਦੱਸ ਦੇਈਏ ਕਿ ਮੰਗਲਵਾਰ ਨੂੰ ਦਿਨ ਭਰ ਸੋਸ਼ਲ ਮੀਡੀਆ ‘ਤੇ ਵਿਜੀਲੈਂਸ ਦਾ ਇਕ ਪੱਤਰ ਵਾਇਰਲ ਹੋ ਰਿਹਾ ਸੀ।

ਪੱਤਰ ਵਿੱਚ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਸਮੇਤ ਸੂਬੇ ਭਰ ਦੇ ਕਰੀਬ 47 ਵਿਅਕਤੀਆਂ ’ਤੇ ਸਰਕਾਰੀ ਕੰਮ ਕਰਵਾਉਣ ਬਦਲੇ ਰਿਸ਼ਵਤ ਲੈਣ ਦੇ ਦੋਸ਼ ਲਾਏ ਗਏ ਹਨ। ਇਸ ਪੱਤਰ ਨੂੰ ਲੈ ਕੇ ਸੂਬੇ ਦੀ ਤਹਿਸੀਲਦਾਰ ਐਸੋਸੀਏਸ਼ਨ ਵੱਲੋਂ ਬੁੱਧਵਾਰ ਨੂੰ ਅਚਨਚੇਤ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ।

Facebook Comments

Trending