Connect with us

ਪੰਜਾਬੀ

ਅਧਿਆਪਕਾਂ ਦੇ ਮਸਲਿਆਂ ਨੂੰ ਲੈਕੇ ਡੀਟੀਐਫ਼ ਨੇ ਦਿੱਤੀ ਜ਼ਿਲ੍ਹਾ ਸਿੱਖਿਆ ਦਫ਼ਤਰ ਵਿਖੇ ਦਸਤਕ

Published

on

DTF gave a knock at the district education office regarding various issues of teachers

ਲੁਧਿਆਣਾ:: ਅਧਿਆਪਕਾਂ ਦੇ ਵੱਖ-ਵੱਖ ਮਸਲਿਆਂ ਨੂੰ ਲੈਕੇ ਹਾਲ ਹੀ ਵਿੱਚ ਡੀਟੀਐਫ਼ ਦੀ ਨਵੀਂ ਚੁਣੀ ਗਈ ਲੀਡਰਸ਼ਿਪ ਨੇ ਜੱਥੇਬੰਦੀ ਦੇ ਪ੍ਰਧਾਨ ਦਲਜੀਤ ਸਮਰਾਲਾ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਦਫ਼ਤਰ ਵਿਖੇ ਦਸਤਕ ਦਿੱਤੀ। ਜੱਥੇਬੰਦੀ ਦੇ ਪ੍ਰੈਸ ਸਕੱਤਰ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਬਲਾਕਾਂ ਦੇ ਨਵੇਂ ਚੁਣੇ ਪ੍ਰਧਾਨ ਸਕੱਤਰਾਂ ਸਮੇਤ ਜ਼ਿਲ੍ਹੇ ਸਤਰ ਦੇ ਡੀਟੀਐਫ਼ ਦੇ ਅਹੁਦੇਦਾਰਾਂ ਦਾ ਇਕ ਵਿਸ਼ਾਲ ਵਫ਼ਦ ਦੋਵਾਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਗੈਰਹਾਜ਼ਰੀ ਵਿੱਚ ਡਿਪਟੀ ਡੀ. ਈ. ਓ.ਨੂੰ ਮਿਲਿਆ।

ਇਸ ਮੌਕੇ ਜੱਥੇਬੰਦੀ ਦੇ ਆਗੂਆਂ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਕਿ ਜੱਥੇਬੰਦੀ ਨੂੰ ਸਮਾਂ ਦੇਣ ਦੇ ਬਾਵਜੂਦ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਵਿਖੇ ਹਾਜ਼ਰ ਨਹੀਂ ਸਨ। ਇਸ ਸਬੰਧ ਵਿੱਚ ਉਕਤ ਅਧਿਕਾਰੀਆਂ ਦੀ ਥਾਂ ਤੇ ਹਾਜ਼ਰ, ਉਹਨਾਂ ਦੇ ਨੁਮਾਇੰਦਿਆਂ ਅੱਗੇ ਸਬੰਧਤ ਅਧਿਕਾਰੀਆਂ ਦੀ ਗੈਰਹਾਜ਼ਰੀ ਬਾਰੇ ਆਪਣੇ ਰੋਸ ਦਾ ਪ੍ਰਗਟਾਵਾ ਕਰਦਿਆਂ ਅੱਗੋਂ ਤੋਂ ਅਜਿਹਾ ਨਾ ਕਰਨ ਨਹੀਂ ਤਾਂ ਜੱਥੇਬੰਦੀ ਦੇ ਸੰਘਰਸ਼ ਦੇ ਰਾਹ ਉੱਤੇ ਪੈਣ ਸਬੰਧੀ ਚੇਤਾਵਨੀ ਦਿੱਤੀ।

 

 

Facebook Comments

Trending