Connect with us

ਪੰਜਾਬੀ

ਦ੍ਰਿਸ਼ਟੀ ਸਕੂਲ ਵੱਲੋਂ ਬੱਚਿਆਂ ਨੂੰ ਕਰਵਾਇਆ ਡਾਕਘਰ ਦਾ ਦੌਰਾ

Published

on

Drishti School organized a visit to the post office for the children

ਲੁਧਿਆਣਾ : ਦ੍ਰਿਸ਼ਟੀ’ ਡਾ.ਆਰ.ਸੀ ਇਨੋਵੇਟਿਵ ਪਬਲਿਕ ਸਕੂਲ ਨਾਰੰਗਵਾਲ, ਲੁਧਿਆਣਾ ਦੇ ਵਿਦਿਆਰਥੀਆਂ ਵੱਲੋਂ ਡਾਕ-ਘਰ ਦਾ ਦੌਰਾ ਕੀਤਾ ਗਿਆ। ਇਹ ਦੌਰਾ ਵਿਦਿਆਰਥੀਆਂ ਲਈ ਬਹੁਤ ਹੀ ਜਾਣਕਾਰੀ ਭਰਪੂਰ ਸਾਬਿਤ ਹੋਇਆ। ਵਿਦਿਆਰਥੀਆਂ ਨੇ ਇਸ ਤੋਂ ਇਹ ਸਿੱਖਿਆ ਕਿ ਅਸੀਂ ਡਾਕਖਾਨੇ ਵਿੱਚ ਜਾ ਕੇ ਕਿਸ ਤਰ੍ਹਾਂ ਆਪਣੇ ਮਾਤਾ-ਪਿਤਾ ਨੂੰ ਅਤੇ ਰਿਸ਼ਤੇਦਾਰਾਂ ਨੂੰ ਪੱਤਰ ਭੇਜ ਸਕਦੇ ਹਾਂ ਅਤੇ ਡਾਕਖਾਨੇ ਵਿਚ ਮਿਲਣ ਵਾਲੀਆਂ ਸੇਵਾਵਾਂ ਦਾ ਕੀ ਫਾਇਦਾ ਲੈ ਸਕਦੇ ਹਾਂ।

ਵਿਦਿਆਰਥੀਆਂ ਨੇ ਇਸ ਤੋਂ ਇਲਾਵਾ ਆਪਣੇ ਮਾਤਾ ਪਿਤਾ ਨੂੰ ਪੱਤਰ ਲਿਖ ਕੇ ਪੋਸਟ ਕੀਤਾ। ਡਾਕ-ਘਰ ਦੇ ਕਰਮਚਾਰੀਆਂ ਦੁਆਰਾ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਨੂੰ ਇਹ ਸਮਝਾਇਆ ਕਿ ਡਾਕੀਆ ਡਾਕ ਕਿਵੇਂ ਇਕੱਠੀ ਕਰਦਾ ਹੈ, ਅੱਜ ਕੱਲ੍ਹ ਦੇ whatsapp ਅਤੇ ਈ-ਮੇਲ ਦੇ ਜ਼ਮਾਨੇ ਵਿਚ ਵਿਦਿਆਰਥੀਆਂ ਨੂੰ ਪੱਤਰ ਲਿਖਣ ਬਾਰੇ ਡਾਕ-ਘਰ ਵਿੱਚ ਜਾ ਕੇ ਇੱਕ ਅਲੱਗ ਹੀ ਅਨੁਭਵ ਰਿਹਾ।

Facebook Comments

Trending