ਪੰਜਾਬੀ
ਡਾਃ ਇਕਬਾਲ ਕੌਰ ਸੌਂਧ, ਡਾਃ ਵਨੀਤਾ ਤੇ ਡਾਃ ਬਲਜੀਤ ਕੌਰ ਨੂੰ ਕੀਤਾ ਜਾਵੇਗਾ ਸਨਮਾਨਿਤ
Published
3 years agoon

ਲੁਧਿਆਣਾ : ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਪ੍ਰੋਃ ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਨਾਲ ਡਾਃ ਇਕਬਾਲ ਕੌਰ ਸੌਂਧ, ਡਾਃ ਵਨੀਤਾ ਤੇ ਡਾਃ ਬਲਜੀਤ ਕੌਰ ਨੂੰ ਸਨਮਾਨਿਤ ਕੀਤਾ ਜਾਵੇਗਾ। ਰਾਮਗੜ੍ਹੀਆ ਗਰਲਜ਼ ਕਾਲਿਜ ਲੁਧਿਆਣਾ ਦੇ ਬਾਬਾ ਗੁਰਮੁਖ ਸਿੰਘ ਹਾਲ ਵਿੱਚ 16 ਸਤੰਬਰ ਸਵੇਰੇ 11 .30 ਵਜੇ ਕਰਵਾਏ ਜਾਣ ਵਾਲੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਵਿਕਾਸ, ਖੇਤੀਬਾੜੀ ਤੇ ਪਰਵਾਸੀ ਮਾਮਲਿਆਂ ਦੇ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਪੁੱਜਣਗੇ।
ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ ਕਰਨਗੇ। ਸਮਾਗਮ ਵਿੱਚ ਡਾਃ ਰਮੇਸ਼ ਇੰਦਰ ਕੌਰ ਬੱਲ ਤੇ ਸਃ ਰਣਜੋਧ ਸਿੰਘ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਣਗੇ। ਇਹ ਜਾਣਕਾਰੀ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਸੀਨੀਅਰ ਮੀਤ ਪ੍ਰਧਾਨ ਡਾਃ ਸ਼ਯਾਮ ਸੁੰਦਰ ਦੀਪਤੀ ਅਤੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਦਿੱਤੀ।
ਇਹ ਪੁਰਸਕਾਰ ਸਾਲ 2014 ਵਿੱਚ ਸੁਰਗਵਾਸੀ ਪ੍ਰੋਃ ਨਿਰਪਜੀਤ ਕੌਰ ਗਿੱਲ ਦੀ ਯਾਦ ਵਿੱਚ ਉਨ੍ਹਾਂ ਦੇ ਪਤੀ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਸਥਾਪਤ ਕੀਤਾ ਸੀ। ਉਹ ਰਾਮਗੜ੍ਹੀਆ ਗਰਲਜ਼ ਕਾਲਿਜ ਵਿੱਚ ਹੀ ਪੰਜਾਬੀ ਦੇ ਲੈਕਚਰਰ ਸਨ। 8 ਨਵੰਬਰ 1993 ਵਿਚ ਕੈਂਸਰ ਕੋਗ ਕਾਰਨ ਉਨ੍ਹਾਂ ਦੀ ਜਵਾਨ ਉਮਰੇ ਮੌਤ ਹੋ ਗਈ ਸੀ। ਸਾਹਿੱਤ, ਸੱਭਿਆਚਾਰ ਅਤੇ ਕੋਮਲ ਕਲਾਵਾਂ ਦੇ ਵਿਕਾਸ ਹਿਤ ਉਨ੍ਹਾਂ ਵਡਮੁੱਲਾ ਯੋਗਦਾਨ ਪਾਇਆ।
You may like
-
ਪ੍ਰੋਃ ਸੁਖਵੰਤ ਗਿੱਲ ਦੀ ਪੁਸਤਕ “ਯਾਦਾਂ ਦੀ ਪਟਾਰੀ” ਮੰਤਰੀ ਧਾਲੀਵਾਲ ਵੱਲੋਂ ਲੋਕ ਅਰਪਣ
-
ਮਾਸਟਰ ਤਾਰਾ ਸਿੰਘ ਦੀਆਂ ਕਿਤਾਬਾਂ ਛਾਪ ਕੇ ਸਾਂਭਿਆ ਸੁਨਹਿਰੀ ਇਤਿਹਾਸ-ਸੁਖਜਿੰਦਰ ਰੰਧਾਵਾ
-
ਫ਼ਿਲਮ ਨਿਰਮਾਣ ਪਹਿਲੂਆਂ ਬਾਰੇ ਵਰਕਸ਼ਾਪ ਸਮਾਪਤ
-
ਡਾ. ਐਸ ਪੀ.ਸਿੰਘ ਨੂੰ ਪੰਜਾਬੀ ਸਾਹਿਤ ਅਕਾਡਮੀ ਦਾ ਸਰਬਉੱਚ ਸਨਮਾਨ ਫ਼ੈਲੋਸ਼ਿਪ ਮਿਲਣ ‘ਤੇ ਮੁਬਾਰਕਾਂ
-
ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ” ਰਾਹਾਂ ਵਿੱਚ ਅੰਗਿਆਰ ਬੜੇ ਸੀ” ਨਾਟਕ ਦਾ ਸਫ਼ਲ ਮੰਚਨ
-
ਮਾਲਵਾ ਸਭਿਆਚਾਰ ਮੰਚ ਲੁਧਿਆਣਾ ਵੱਲੋਂ ਵਿਸ਼ਵ ਕਵਿਤਾ ਦਿਵਸ ਮਨਾਇਆ