ਪੰਜਾਬੀ

ਖਾਲਸਾ ਕਾਲਜ ਸਧਾਰ ਵਿਖੇ ਬਜਟ ‘ਤੇ ਕੀਤੀ ਵਿਚਾਰ-ਚਰਚਾ

Published

on

ਲੁਧਿਆਣਾ : ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ, ਲੁਧਿਆਣਾ ਵਿਖੇ ਅਕਾਦਮਿਕ ਉਦੇਸ਼ ਅਧੀਨ ਕਾਲਜ ਵਿਦਿਆਰਥੀਆਂ ਨੂੰ ਬਜਟ ਪ੍ਰਕਿਿਰਆਂ ਸਬੰਧੀ ਅਤੇ ਉਸਦੇ ਚੰਗੇ ਮਾੜੇ ਪੱਖਾਂ ਨੂੰ ਸਮਝਾਉਣ ਹਿੱਤ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਯੂਨੀਅਨ ਬਜਟ-2023 ਦੀ ਪੇਸ਼ਕਾਰੀ ਉਪਰੰਤ ਹੀ ਵਿਚਾਰ ਚਰਚਾ ਕੀਤੀ ਗਈ।

ਕਾਲਜ ਦੇ ਪੋਸਟ^ਗਰੈਜੂਏਟ ਕਾਮਰਸ ਤੇ ਮੈਨੇਜੇਮੈਂਟ ਅਤੇ ਅਰਥ^ਸ਼ਾਸ਼ਤਰ ਵਿਭਾਗਾਂ ਵਲੋਂ ਆਯੋਜਿਤ ਇਸ ਵਿਚਾਰ^ਚਰਚਾ ਵਿਚ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਕਾਲਜ ਪ੍ਰਾ-ਅਧਿਆਪਕਾਂ ਅਤੇ 100 ਤੋਂ ਵੱਧ ਵਿਦਿਆਰਥੀ ਸ਼ਾਮਲ ਹੋਏ। ਇਸ ਬਜਟ ਦੇ ਆਰਥਿਕ ਪੱਖ ‘ਤੇ ਅਰਥ ਸ਼ਾਸ਼ਤਰ ਵਿਭਾਗ ਦੇ ਮੁਖੀ ਪ੍ਰੋ ਆਚਲ ਜੰਮਦਗਨੀ ਨੇ ਬੋਲਦਿਆਂ ਕਿਹਾ ਕਿ ਇਸ ਬਜਟ ਨਾਲ ਆਰਥਿਕ ਖੇਤਰ ਵਿਚ ਵਾਧਾ ਹੋਵੇਗਾ। ਇਸ ਪ੍ਰਕਾਰ ਸਮੁੱਚੇ ਰੂਪ ਵਿਚ ਇਹ ਇਕ ਸ਼ਲਾਘਾਯੋਗ ਬਜਟ ਹੈ।

ਡਾ ਅਨੁਭੂਤੀ ਮੋਦਗਿੱਲ ਨੇ ਉਦਯੋਗਿਕ ਖੇਤਰ ‘ਤੇ ਬੋਲਦਿਆਂ ਕਿਹਾ ਇਸ ਬਜਟ ਵਿਚ ਛੋਟੇ ਉਦਯੋਗਾਂ ਨੂੰ ਮਹੱਤਵ ਦਿੱਤਾ ਗਿਆ ਹੈ, ਜਿਸ ਨਾਲ ਛੋਟੇ ਉਦਯੋਗ ਵਿਕਾਸ ਕਰਨਗੇ ਅਤੇ ਇਨ੍ਹਾਂ ਦੇ ਰਾਹੀਂ ਰੁਜਗਾਰ ਵਿਚ ਵਾਧਾ ਹੋਵੇਗਾ। ਟੈਕਸਾਂ ਦੇ ਸਬੰਧ ਵਿਚ ਬੋਲਦਿਆਂ ਪ੍ਰੋ ਸ਼ੈਲਕਾ ਨੇ ਕਿਹਾ ਕਿ ਇਸ ਬਜਟ ਵਿਚ ਮੱਧਵਰਗ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਹਨ। ਇਸ ਵਰਗ ‘ਤੇ ਨਵੇਂ ਬਜਟ ਅਨੁਸਾਰ ਕੋਈ ਸਿੱਧਾ ਟੈਕਸ ਨਹੀਂ ਲਗਾਇਆ ਗਿਆ। ਪ੍ਰੋ ਆਰਤੀ ਸ਼ਰਮਾ ਨੇ ਕਿਹਾ ਨਵੇਂ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਸਦਕਾ ਨਵੇਂ ਰੋਜਗਾਰ ਦੇ ਮੌਕੇ ਪੈਦਾ ਹੋਣਗੇ।

 

Facebook Comments

Trending

Copyright © 2020 Ludhiana Live Media - All Rights Reserved.