Connect with us

ਪੰਜਾਬੀ

 ਭੂਮੀ ਵਿਗਿਆਨ ਵਿਭਾਗ ਨੇ ਕਰਵਾਏ ਖੋਜ ਪੇਸ਼ਕਾਰੀ ਮੁਕਾਬਲੇ 

Published

on

Department of Soil Science conducts research presentation competition
ਇੰਡੀਅਨ ਸੋਸਾਇਟੀ ਆਫ਼ ਸੋਇਲ ਸਾਇੰਸ ਦੀ ਲੁਧਿਆਣਾ ਸ਼ਾਖਾ ਨੇ ਬੀਤੇ ਦਿਨੀਂ ਪੀ ਏ ਯੂ ਦੇ ਭੂਮੀ ਵਿਗਿਆਨ ਵਿਭਾਗ ਵਿਖੇ ‘ਇੰਡੀਅਨ ਸੋਸਾਇਟੀ ਆਫ਼ ਸੋਇਲ ਸਾਇੰਸ ਜ਼ੋਨਲ ਅਵਾਰਡ’ ਅਤੇ ਉੱਤਰੀ ਜ਼ੋਨ ਲਈ ਬੈਸਟ ਡਾਕਟੋਰਲ ਖੋਜ ਪੇਸ਼ਕਾਰੀ ਮੁਕਾਬਲਿਆਂ ਦਾ ਆਯੋਜਨ ਕੀਤਾ। ਯਾਦ ਰਹੇ ਕਿ ਉਕਤ ਸੋਸਾਇਟੀ ਦੇ ਜ਼ੋਨਲ ਅਵਾਰਡ ਵਿਸ਼ੇਸ਼ ਤੌਰ ‘ਤੇ ਭੂਮੀ ਵਿਗਿਆਨ ਵਿੱਚ ਮਾਸਟਰ ਡਿਗਰੀ ਕਰਨ ਵਾਲਿਆਂ ਲਈ ਹਨ।
ਮੁਕਾਬਲਿਆਂ  ਦੌਰਾਨ ਉਨ੍ਹਾਂ ਦੁਆਰਾ ਕੀਤੇ ਗਏ ਖੋਜ ਕਾਰਜਾਂ ਦੀ ਵਧੀਆ ਪੇਸ਼ਕਾਰੀ ਦਾ ਮੁਲਾਂਕਣ ਕੀਤਾ ਜਾਂਦਾ ਹੈ। ਇਸ ਅਧਾਰ ਤੇ ਇਹ ਐਵਾਰਡ ਭਾਰਤ ਵਿੱਚ ਭੂਮੀ ਵਿਗਿਆਨ ਦੇ ਖੇਤਰ ਵਿੱਚ ਕੀਤੇ ਗਏ ਡਾਕਟੋਰਲ ਖੋਜ ਕਾਰਜ ਲਈ ਇੱਕ ਵਿਅਕਤੀ ਨੂੰ ਹਰ ਸਾਲ ਦਿੱਤਾ ਜਾਂਦਾ ਹੈ। ਇਨ੍ਹਾਂ ਮੁਕਾਬਲਿਆਂ ਦੀ ਜ਼ਿੰਮੇਵਾਰੀ ਇਸ ਵਾਰ ਸੁਸਾਇਟੀ ਦੇ ਹੈੱਡਕੁਆਰਟਰ ਨਵੀਂ ਦਿੱਲੀ ਵੱਲੋਂ ਲੁਧਿਆਣਾ ਸ਼ਾਖਾ ਨੂੰ ਸੌਂਪੀ ਗਈ ਸੀ।
  ਜ਼ੋਨਲ ਅਵਾਰਡ ਅਤੇ ਸਰਵੋਤਮ ਡਾਕਟੋਰਲ ਖੋਜ ਪੇਸ਼ਕਾਰੀ ਲਈ ਚਾਰ-ਚਾਰ ਉਮੀਦਵਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਕੀਤੀਆਂ। ਦੋਵਾਂ ਐਵਾਰਡਾਂ ਲਈ ਚਾਰ ਪੇਸ਼ਕਾਰੀਆਂ ਵਿੱਚੋਂ, 3 ਵਿਅਕਤੀਗਤ ਤੌਰ ‘ਤੇ ਕੀਤੀਆਂ ਗਈਆਂ ਸਨ ਅਤੇ 1 ਆਨਲਾਈਨ ਕੀਤੀ ਗਈ ਸੀ। ਸ਼੍ਰੀਮਤੀ ਸਲੋਨੀ ਤ੍ਰਿਪਾਠੀ ਨੂੰ ਉੱਤਰੀ ਜ਼ੋਨ ਲਈ ਜ਼ੋਨਲ ਐਵਾਰਡ 2023 ਦਾ ਜੇਤੂ ਚੁਣਿਆ ਗਿਆ। ਡਾ: ਅਬਿਨਾਸ਼ ਦਾਸ ਅਤੇ ਅਵਿਜੀਤ ਸਿੰਘ ਨੂੰ ਸ਼ੁਰੂਆਤੀ ਦੌਰ ਵਿੱਚ ਉੱਤਰੀ ਜ਼ੋਨ ਪੱਧਰ ‘ਤੇ ਚੁਣੇ ਗਏ ਸਰਵੋਤਮ ਡਾਕਟੋਰਲ ਖੋਜ ਪੇਸ਼ਕਾਰੀ ਲਈ ਨਾਮਜ਼ਦ ਕੀਤਾ ਗਿਆ ਸੀ
ਭਾਰਤ ਦੇ ਚਾਰ ਜ਼ੋਨਾਂ ਵਿੱਚੋਂ ਹਰੇਕ ਦੇ ਚੁਣੇ ਗਏ ਉਮੀਦਵਾਰਾਂ ਵਿੱਚੋਂ ਫਾਈਨਲ ਗੇੜ ਵਿੱਚ ਮੁਕਾਬਲਾ ਕਰਨ ਲਈ ਸੱਦਾ ਦਿੱਤਾ ਜਾਵੇਗਾ, ਜਿਸਦਾ ਆਯੋਜਨ ਆਉਂਦੇ ਦਿਨੀਂ ਭਾਰਤੀ ਭੂਮੀ ਵਿਗਿਆਨ ਸੰਸਥਾਨ, ਭੋਪਾਲ ਵਿਖੇ ਕੀਤਾ ਜਾਵੇਗਾ। ਜੇਤੂਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਸੋਨੇ ਦੇ ਤਗਮੇ ਨਾਲ ਸਨਮਾਨਿਤ ਕੀਤਾ ਜਾਵੇਗਾ ਜਦਕਿ ਫਾਈਨਲ ਗੇੜ ਵਿੱਚ ਬਾਕੀ ਸਾਰੇ ਪ੍ਰਤੀਯੋਗੀਆਂ ਨੂੰ ਸਾਲਾਨਾ ਸੰਮੇਲਨ ਦੇ ਸਮਾਪਤੀ ਸੈਸ਼ਨ ‘ਤੇ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ।

Facebook Comments

Trending