Connect with us

ਖੇਤੀਬਾੜੀ

ਮੀਂਹ ‘ਚ ਯੂਰੀਏ ਦੀ ਮੰਗ ਹੋਈ ਦੁੱਗਣੀ, ਕਿਸਾਨ ਪਰੇਸ਼ਾਨ

Published

on

Demand for urea doubles in rains, worries farmers

ਲੁਧਿਆਣਾ :   ਯੂਰੀਏ ਦੀ ਕਿੱਲਤ ਦੇ ਚੱਲਦਿਆਂ ਹੁਣ ਮੀਂਹ ਵਿਚ ਫਸਲਾਂ ਲਈ ਯੂਰੀਏ ਦੀ ਮੰਗ ਦੁੱਗਣੀ ਹੋ ਗਈ ਹੈ। ਮੰਗ ਦੇ ਬਾਵਜੂਦ ਪੇਂਡੂ ਸਹਿਕਾਰੀ ਸੁਸਾਇਟੀਆਂ ਨੂੰ ਯੂਰੀਏ ਦੀ ਮੰਗ 80 ਫੀਸਦੀ ਤੋਂ ਘਟਾ ਕੇ 50 ਫੀਸਦੀ ਕਰ ਦਿੱਤੀ ਹੈ, ਜਿਸ ਕਾਰਨ ਇਸ ਕਿੱਲਤ ਦਾ ਹਰਜਾਨਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ।

ਉਕਤ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਤੇ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਕੀਤਾ। ਉਨ੍ਹਾਂ ਕਿਹਾ ਇਕ ਪਾਸੇ ਤਾਂ ਕਿਸਾਨਾਂ ਤੋਂ ਯੂਰੀਆ ਦੀ ਪੂਰੀ ਐਡਵਾਂਸ ਪੇਮੈਂਟ ਵਸੂਲੀ ਗਈ ਹੈ। ਬਾਜ਼ਾਰ ‘ਚ ਵਪਾਰੀ ਯੂਰੀਆ ਦੇ ਨਾਲ ਹੋਰ ਸਾਮਾਨ ਖਰੀਦਣ ਲਈ ਕਿਸਾਨਾਂ ਨੂੰ ਮਜਬੂਰ ਕਰ ਰਹੇ ਹਨ ਤੇ ਮਜਬੂਰੀ ਦਾ ਫਾਇਦਾ ਚੁੱਕ ਕੇ ਦੋਹਰੀ ਲੁੱਟ ਕਰ ਰਹੇ ਹਨ।

ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਯੂਰੀਆ ਖਾਦ ਦੀ ਪੂਰੀ ਸਪਲਾਈ ਸੁੁਸਾਇਟੀਆਂ ਰਾਹੀਂ ਪਹਿਲ ਦੇ ਆਧਾਰ ਤੇ ਯਕੀਨੀ ਬਨਾਉਣ ਦੀ ਮੰਗ ਕੀਤੀ ਹੈ। ਗੁੁਰਪ੍ਰਰੀਤ ਸਿੰਘ ਸਿਧਵਾਂ ਨੇ ਦੱਸਿਆ ਮੌਸਮ ਦੀ ਖਰਾਬੀ ਕਾਰਨ 10 ਜਨਵਰੀ ਨੂੰ ਬਰਨਾਲਾ ਵਿਖੇ ਹੋਣ ਵਾਲੀ ਕਿਸਾਨਾਂ ਦੀ ਜੁੁਝਾਰ ਰੈਲੀ ਬਦਲ ਕੇ ਹੁੁਣ 21 ਜਨਵਰੀ ਨੂੰ ਕਰ ਦਿੱਤੀ ਗਈ ਹੈ।

Facebook Comments

Trending