Connect with us

ਪੰਜਾਬੀ

ਮਾਲਵਾ ਸਕੂਲ ਦੇ ਏਐਨਓ ਪਰਮਬੀਰ ਸਿੰਘ ਨੂੰ ਕੀਤਾ ਸਨਮਾਨਿਤ

Published

on

Malwa School ANO Parambir Singh honored

ਲੁਧਿਆਣਾ :   ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗਰਾਮ ਲੁਧਿਆਣਾ ਦੇ ਐੱਨਸੀਸੀ ਇੰਚਾਰਜ ਏ ਐਨ ਓ ਫਸਟ ਅਫ਼ਸਰ ਪਰਮਬੀਰ ਸਿੰਘ ਨੂੰ ਨੰਬਰ 4 ਪੰਜਾਬ ਏਅਰ ਸਕਾਰਡਨ ਐੱਨਸੀਸੀ ਵੱਲੋਂ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਕਰਨਜੀਤ ਸਿੰਘ ਨੇ ਦੱਸਿਆ ਕਿ ਐੱਨਸੀਸੀ ਏਅਰ ਵਿੰਗ ਵੱਲੋਂ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਏ ਸੀ ਸੇਠੀ ਦੁਆਰਾ ਸਕੂਲ ਦੇ ਏ ਐੱਨ ਓ ਫਸਟ ਅਫ਼ਸਰ ਪਰਮਬੀਰ ਸਿੰਘ ਨੂੰ ਸਾਲ 2020-21 ਵਿੱਚ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਏ ਸੀ ਸੇਠੀ ਨੇ ਦੱਸਿਆ ਕਿ ਇਸ ਸਾਲ 2012 ਦਸੰਬਰ ਤੋਂ ਪਰਮਬੀਰ ਸਿੰਘ ਬਤੌਰ ਥਰਡ ਆਫ਼ੀਸਰ ਦੇ ਤੌਰ ਤੇ ਏਅਰ ਵਿੰਗ ਲਈ ਸਕੂਲ ਵੱਲੋਂ ਸੇਵਾਵਾਂ ਨਿਭਾ ਰਹੇ ਹਨ। ਇਸ ਦੌਰਾਨ ਸਾਲ 2015-16 ਵਿਚ ਉਨ੍ਹਾਂ ਨੂੰ ਡਿਪਟੀ ਡਾਇਰੈਕਟਰ (ਪੰਜਾਬ ਹਰਿਆਣਾ ਹਿਮਾਚਲ ਅਤੇ ਚੰਡੀਗੜ੍ਹ ਡਾਇਰੈਕਟੋਰੇਟ) ਐਨਸੀਸੀ ਵੱਲੋਂ ਵਿਸ਼ੇਸ਼ ਸਨਮਾਨ ਪੱਤਰ , ਸਾਲ 2017-18 ਅਤੇ ਸਾਲ 2018-19 ਵਿੱਚ ਵਿਸ਼ੇਸ਼ ਸਨਮਾਨ ਮਿਲ ਚੁੱਕੇ ਹਨ । ਇਸ ਦੇ ਨਾਲ ਹੀ ਕੋਰੋਨਾ ਕਾਲ ਸਮੇਂ ਵੀ ਉਨ੍ਹਾਂ ਆਪਣੀ ਸੇਵਾਵਾਂ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਈਆਂ । ਜਿਸ ਲਈ ਉਨ੍ਹਾਂ ਨੂੰ ਬਤੌਰ ਸੈਕਿੰਡ ਅਫ਼ਸਰ ਸਾਲ2019-20 ਵਿੱਚ ਵੀ ਵਧੀਆ ਕਾਰਗੁਜ਼ਾਰੀ ਲਈ ਐੱਨਸੀਸੀ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਸਾਲ 2019 ਵਿੱਚ ਜੋਧਪੁਰ (ਰਾਜਸਥਾਨ) ਵਿਖੇ ਲੱਗੇ ਆਲ ਇੰਡੀਆ ਵਾਯੂ ਸੈਨਿਕ ਕੈਂਪ ਵਿਚ ਇਨ੍ਹਾਂ ਦੀ ਟੀਮ ਦੁਆਰਾ ਐਰੋ ਮਾਡਲਿੰਗ ਵਿਚ ਪੂਰੇ ਭਾਰਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਡਾਇਰੈਕਟੋਰੇਟ ਦਾ ਨਾਮ ਉੱਚਾ ਕੀਤਾ ਗਿਆ । ਇਨ੍ਹਾਂ ਸੇਵਾਵਾਂ ਦੇ ਕਰ ਕੇ ਇਸ ਸਾਲ 2020-21 ਲਈ ਵੀ ਬਤੌਰ ਫਸਟ ਅਫ਼ਸਰ ਦੇ ਤੌਰ ਤੇ ਇਨ੍ਹਾਂ ਨੂੰ ਯੂਨਿਟ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਮਾਸਟਰ ਵਾਰੰਟ ਅਫਸਰ ਜੀ ਪੀ ਮਿਸ਼ਰਾ, ਜੂਨੀਅਰ ਵਾਰੰਟ ਅਫ਼ਸਰ ਐੱਨ ਪੀ ਸਿੰਘ, ਸਾਰਜੈਂਟ ਦਿਨੇਸ਼ ਚੌਧਰੀ, ਸਾਰਜੈਂਟ ਬੀ ਜੀ ਰਾਜੂ, ਕੋਪਲ ਯਸ਼ਵੰਤ, ਕੋਪਾਲ ਆਰ ਲੋਟੇਕਰ, ਮਨੀਸ਼ ਖੋਸਲਾ, ਜਸਵੀਰ ਕੌਰ, ਰੀਤੂ ਸ਼ਰਮਾ ਆਦਿ ਮੌਜੂਦ ਸਨ।

 

Facebook Comments

Trending